ਕਰੋਨਾ ਕੇਸ ਘਟਣ ਕਾਰਨ ਪਾਬੰਦੀਆਂ ਤੋਂ ਮਿਲੀ ਰਾਹਤ

ਕਰੋਨਾ ਕੇਸ ਘਟਣ ਕਾਰਨ ਪਾਬੰਦੀਆਂ ਤੋਂ ਮਿਲੀ ਰਾਹਤ

ਅਨਲੌਕ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਐਤਵਾਰ ਨੂੰ ਦਿੱਲੀ ਦੇ ਆਨੰਦ ਵਿਹਾਰ ਬੱਸ ਟਰਮੀਨਲ ਰਾਹੀਂ ਪਰਤਦੇ ਹੋਏ ਪਰਵਾਸੀ ਮਜ਼ਦਰੂ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਜੂਨ

ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਮਾਮਲੇ ਘਟਣ ਮਗਰੋਂ ਦਿੱਲੀ ਸਰਕਾਰ ਤੇ ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ‘ਅਨਲੌਕ’ ਦੀ ਪ੍ਰਕਿਰਿਆ ਦੌਰਾਨ ਕੁਝ ਹੋਰ ਢਿੱਲਾਂ ਦਿੱਤੀਆਂ ਗਈਆਂ ਹਨ। ਪਰ ਅਜੇ ਵੀ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ ਤੇ ਕੋਚਿੰਗ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਆਨਲਾਈਨ ਸਿੱਖਿਆ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ ਹੈ।

ਦਿੱਲੀ ਸਰਕਾਰ ਨੇ ਬਾਰਾਂ, ਪਬਲਿਕ ਪਾਰਕਾਂ ਤੇ ਬਗੀਚਿਆਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਦੂਜੀ ਕੋਵਿਡ ਲਹਿਰ ਕਾਰਨ ਬੰਦ ਕਰ ਦਿੱਤੇ ਗਏ ਸਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਕਿਹਾ ਕਿ ਬਾਰਾਂ ਨੂੰ ਅਗਲੇ ਹਫ਼ਤੇ ਤੋਂ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਬੈਠਣ ਦੀ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਰੈਸਟੋਰੈਂਟ ਤੇ ਬਾਰ ਮਾਲਕ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਜ਼ਿੰਮੇਵਾਰ ਹੋਣਗੇ। ਪਬਲਿਕ ਪਾਰਕ, ਬਗੀਚਿਆਂ ਤੇ ਗੋਲਫ ਕਲੱਬਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਤੇ ਯੋਗ ਗਤੀਵਿਧੀਆਂ ਨੂੰ ਵੀ ਆਗਿਆ ਦਿੱਤੀ ਜਾਏਗੀ। ਸਿਨੇਮਾ, ਜਿਮ, ਸਪਾ ਸਮੇਤ ਹੋਰ ਸੇਵਾਵਾਂ 28 ਜੂਨ ਸਵੇਰੇ 5 ਵਜੇ ਤੱਕ ਬੰਦ ਰਹਿਣਗੀਆਂ। ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਕੋਚਿੰਗ, ਸਮਾਜਿਕ ਇਕੱਠ, ਮਨੋਰੰਜਨ, ਰਾਜਨੀਤਿਕ ਸਭਾਵਾਂ, ਧਾਰਮਿਕ ਇਕੱਠ, ਤੈਰਾਕੀ ਪੂਲ (ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਲਈ ਤਿਆਰੀ ਕਰਨ ਵਾਲਿਆਂ ਲਈ ਖੋਲ੍ਹਿਆ ਜਾ ਸਕਦਾ ਹੈ, ਮਾਲ, ਮਲਟੀਪਲੈਕਸ, ਮਨੋਰੰਜਨ ਪਾਰਕ, ਵਾਟਰ ਪਾਰਕ, ਬੈਨਕਿਊਟ ਹਾਲ, ਆਡੀਟੋਰੀਅਮ, ਅਸੈਂਬਲੀ ਹਾਲ ਆਦਿ ਬੰਦ ਰਹਿਣਗੇ।

ਕਰੋਨਾ ਦੇ 124 ਨਵੇਂ ਮਾਮਲੇ, 7 ਮੌਤਾਂ

ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਦਿੱਲੀ ’ਚ ਅੱਜ 24 ਘੰਟਿਆਂ ਵਿੱਚ ਕਰੋਨਾਵਾਇਰਸ ਦੇ 124 ਮਾਮਲੇ ਸਾਹਮਣੇ ਆਏ ਜੋ ਕਿ 16 ਫ਼ਰਵਰੀ ਤੋਂ ਸਭ ਤੋਂ ਘੱਟ ਹਨ। ਸੱਤ ਮੌਤਾਂ ਨਾਲ ਮੌਤਾਂ ਦੀ ਦਰ 0.17 ਫੀਸਦ ਰਹਿ ਗਈ। 24 ਘੰਟਿਆਂ ਵਿੱਚ 72,670 ਨਮੂਨਿਆਂ ਦੀ ਲਾਗ ਲਈ ਜਾਂਚ ਕੀਤੀ ਗਈ। ਇਥੇ ਅੱਜ ਮੌਤਾਂ ਦੀ ਗਿਣਤੀ ਦੂਜੇ ਦਿਨ ਵੀ 10 ਤੋਂ ਹੇਠਾਂ ਰਹੀ। ਸ਼ਨਿਚਰਵਾਰ ਨੂੰ ਦਿੱਲੀ ਵਿਚ ਜਾਨਲੇਵਾ ਵਾਇਰਸ ਕਾਰਨ ਸੱਤ ਮੌਤਾਂ ਦਰਜ ਕੀਤੀਆਂ ਗਈਆਂ ਸਨ ਜੋ ਕਿ ਪਹਿਲੀ ਅਪਰੈਲ ਤੋਂ ਬਾਅਦ ਸਭ ਤੋਂ ਘੱਟ ਹਨ ਤੇ 135 ਤਾਜ਼ਾ ਮਾਮਲੇ ਕਾਰਨ ਸਕਾਰਾਤਮਕ ਦਰ 0.18 ਪ੍ਰਤੀਸ਼ਤ ਹੈ। ਇਕ ਅਪਰੈਲ ਨੂੰ ਸ਼ਹਿਰ ਵਿਚ 9 ਮੌਤਾਂ ਤੇ 2,790 ਮਾਮਲੇ ਦਰਜ ਕੀਤੇ ਗਏ ਸਨ। ਦਿੱਲੀ ਵਿੱਚ ਹੁਣ ਵਾਇਰਸ ਦੇ 2,091 ਐਕਟਿਵ ਕੇਸ ਹਨ। 11 ਮਾਰਚ ਤੋਂ ਹੁਣ ਤੱਕ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ। ਇਸ ਵੇਲੇ 600 ਕੋਵਿਡ ਮਰੀਜ਼ ਘਰਾਂ ਵਿਚ ਹਨ ਤੇ ਰਿਕਵਰੀ ਦੀ ਦਰ 98.11% ’ਤੇ ਪਹੁੰਚ ਗਈ ਹੈ। ਕਰੋਨਾਵਾਇਰਸ ਦੀ ਖਤਰਨਾਕ ਦੂਜੀ ਲਹਿਰ ਨੂੰ ਰੋਕਣ ਲਈ ਅਪਰੈਲ ਮਹੀਨੇ ਵਿਚ ਤਾਲਾਬੰਦੀ ਰੱਖੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All