ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਦਿੱਲੀ ਵਿੱਚ ਰਾਸ਼ਨ ਦੀ ਵੰਡ ਵਿੱਚ ਲੱਗੇ ਲਗਭਗ ਦੋ ਹਜ਼ਾਰ ਰਾਸ਼ਨ ਡਿੱਪੂਆਂ ਦੀ ਯੂਨੀਅਨ ਦਿੱਲੀ ਰਾਸ਼ਨ ਡੀਲਰਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤੇ ਮਹੀਨਾਵਾਰ ਰਾਸ਼ਨ ਇੱਕੋ ਸਮੇਂ ਵੰਡਣਗੀਆਂ। ਇਸ ਨਾਲ ਆਮ ਲੋਕ ਦੋ ਵਾਰ ਲਾਈਨ ਵਿੱਚ ਲੱਗਣ ਤੋਂ ਬਚਣਗੇ ਤੇ ਹਰ ਕੋਈ ਕਰੋਨਾ ਦੀ ਲਾਗ ਦੇ ਜ਼ੋਖਮ ਤੋਂ ਵੀ ਬਚੇਗਾ। ਫੂਡ ਐਂਡ ਸਪਲਾਈਜ਼ ਵਿਭਾਗ ਨੂੰ ਦਿੱਲੀ ਰਾਸ਼ਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਵੱਲੋਂ ਈਮੇਲ ਰਾਹੀਂ ਸੰਦੇਸ਼ ਭੇਜਿਆ ਗਿਆ ਹੈ। ਗਰਗ ਨੇ ਆਪਣੀ ਈਮੇਲ ਵਿੱਚ ਲਿਖਿਆ ਹੈ ਕਿ ਰਾਸ਼ਨ ਕਾਰਡਧਾਰਕਾਂ ਨੂੰ ਮਹੀਨੇ ਵਿੱਚ ਦੋ ਵਾਰ ਲਾਈਨ ਲਗਾਉਣ ਦੀ ਬਜਾਏ ਇਕ ਵਾਰ ਰਾਸ਼ਨ ਵੰਡਣ ਦੀ ਆਗਿਆ ਦੇਣੀ ਚਾਹੀਦੀ ਹੈ।