ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਐਲਾਨ ਕੀਤਾ ਹੈ ਕਿ ਕਿਸਾਨ ਸੰਘਰਸ਼ ਦੇ ਪਹਿਰੇਦਾਰ ਰਾਮ ਸਿੰਘ ਰਾਣਾ (ਗੋਲਡਨ ਹੱਟ) ਨੂੰ ਸਥਾਨਕ ਸਰਕਟ ਹਾਊਸ ਵਿਚ 28 ਨਵੰਬਰ ਨੂੰ ਵਿਸ਼ੇਸ਼ ਸਮਾਰੋਹ ਦਾ ਪ੍ਰਬੰਧ ਕਰ ਕੇ ਸੋਨ ਤਗਮੇ ਨਾਲ ਸਨਮਾਨਿਆ ਜਾਵੇਗਾ। ਫਾਊਂਡੇਸ਼ਨ ਦੇ ਇੰਟਰਨੈਸ਼ਨਲ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਬਲਦੇਵ ਬਾਵਾ ਤੇ ਬਾਵਾ ਰਵਿੰਦਰ ਨੰਦੀ ਨੇ ਦੱਸਿਆ ਕਿ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ, ਕਿਸਾਨ ਲਹਿਰ ਦੀ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਪਣੀ ਗੋਲਡਨ ਹੱਟ ਦਾ ਲੰਗਰ ਅਤੇ ਆਰਾਮ ਘਰ ਕਿਸਾਨਾਂ ਲਈ ਖੋਲ੍ਹ ਦਿੱਤਾ ਸੀ। ਸੱਤਾਧਾਰੀ ਭਾਜਪਾ ਸਰਕਾਰ ਨੇ ਇਸ ਲਈ ਉਸ ਨਾਲ ਧੱਕੇਸ਼ਾਹੀ ਕੀਤੀ ਪਰ ਉਸ ਨੇ ਕਿਸਾਨਾਂ ਦੀ ਮਦਦ ਲਈ ਇੱਕ ਕਦਮ ਵੀ ਪਿੱਛੇ ਨਹੀਂ ਹਟਾਇਆ।