ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਕ੍ਰਿਕਟਰ ਖਿਡਾਰੀ ਰਾਹੁਲ ਦੀਵਾਨ ਵੱਲੋਂ ਸਕੂਲ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਸਿਖਲਾਈ ਸ਼ੁਰੂ ਕੀਤੀ ਗਈ ਹੈ ਤੇ ਉਹ ਸਕੂਲ ਟੀਮ ਨੂੰ ਤਿਆਰ ਕਰਨਗੇ। ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਸਕੂਲ ਪ੍ਰਬੰਧਕਾਂ ਨਾਲ ਮਿਲ ਕੇ ਰਾਹੁਲ ਦੀਵਾਨ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਰਾਹੁਲ ਦੀਵਾਨ ਖ਼ੁਦ ਆਲਰਾਊਂਡਰ ਹੈ ਤੇ 4 ਸਾਲ ਉਸ ਨੇ ਰਣਜੀ ਖੇਡੀ ਤੇ ਹਰਿਆਣਾ ਦੀ ਕਪਤਾਨੀ ਕੀਤੀ। ਨਾਇਡੂ ਟਰਾਫੀ-22 ਵਿੱਚ 22 ਸਾਲ ਤੋਂ ਘੱਟ ਉਮਰ ਦੇ ਸਰਵੋਤਮ ਕ੍ਰਿਕਟ ਵਜੋਂ ਐੱਮਏ ਚਿਦੰਬਰਮ ਇਨਾਮ ਜੇਤੂ ਰਾਹੁਲ ਦਿੱਲੀ ਵੱਲੋਂ ਕਿਸੇ ਵੀ ਅੰਤਰਰਾਜੀ ਟੂਰਨਾਮੈਂਟ ਵਿੱਚ ਦਿੱਲੀ ਲਈ ਤੀਹਰਾ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਹੈ। ਉਹ ਪੰਜਾਬ ਇਲੈਵਨ ਨਾਲ ਵੀ ਜੁੜਿਆ ਰਿਹਾ। ਪ੍ਰਧਾਨ ਨੇ ਕਿਹਾ ਕਿ ਖਿਡਾਰੀਆਂ ਨੂੰ ਕੋਚ ਮੁਤਾਬਕ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਕੋਚ ਖਿਡਾਰੀਆਂ ਦੀ ਖੇਡ ਨਿਖਾਰ ਸਕਣ।