ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਸ਼ਹਿਰ ਵਿੱਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਅਧਿਕਾਰੀਆਂ ਦੁਆਰਾ ਤਾਜ਼ਾ ਰੋਕ ਲਗਾਉਣ ਤੋਂ ਬਾਅਦ ਵੀਰਵਾਰ ਸਵੇਰੇ ਲਗਾਤਾਰ ਦੂਜੇ ਦਿਨ ਦਿੱਲੀ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ ਦੇ ਬਾਹਰ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ।
ਡੀਐਮਆਰਸੀ ਨੇ ਕਿਹਾ ਕਿ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਭੀੜ ਨੂੰ ਘੱਟ ਕਰਨ ਲਈ, ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਰਾਤ 9 ਵਜੇ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਸਟੇਸ਼ਨ ਤੋਂ ਆਖਰੀ ਰੇਲਗੱਡੀ ਦੇ ਰਵਾਨਗੀ ਤੱਕ ਯਾਤਰੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਿਰਫ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਵਾਲੀ ਮੈਟਰੋ ਟਰੇਨਾਂ ਨੂੰ ਚਲਾਉਣਾ ਹੈ ਤੇ ਯਾਤਰੀਆਂ ਲਈ ਖੜ੍ਹੇ ਹੋਣ ਦਾ ਕੋਈ ਪ੍ਰਬੰਧ ਨਹੀਂ ਹੈ। ਜਦੋਂ ਤੋਂ ਨਵੀਆਂ ਪਾਬੰਦੀਆਂ ਲਾਗੂ ਹੋਈਆਂ ਹਨ ਸਵੇਰ ਦੇ ਸਮੇਂ ਵੱਡੀ ਗਿਣਤੀ ਵਿੱਚ ਦਫਤਰ ਜਾਣ ਵਾਲੇ ਲੋਕਾਂ ਨੇ ਕੁਝ ਸਟੇਸ਼ਨਾਂ ਦੇ ਬਾਹਰ ਅਜਿਹੀਆਂ ਕਤਾਰਾਂ ਦੀਆਂ ਤਸਵੀਰਾਂ ਫੇਸਬੁੱਕ ਤੇ ਟਵਿੱਟਰ ‘ਤੇ ਸਾਂਝੀਆਂ ਕੀਤੀਆਂ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਡਰਾਈਵ ਵੀ ਵਧਾਇਆ ਜਾ ਰਿਹਾ ਹੈ। ਮੌਜੂਦਾ ਮੈਟਰੋ ਨੈੱਟਵਰਕ 286 ਸਟੇਸ਼ਨਾਂ (ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਕੋਰੀਡੋਰ ਤੇ ਰੈਪਿਡ ਮੈਟਰੋ, ਗੁੜਗਾਉਂ ਸਮੇਤ) ਦੇ ਨਾਲ ਲੱਗਪਗ 392 ਕਿਲੋਮੀਟਰ ਹੈ।
ਸੀਲਮਪੁਰ ਦੇ ਦੋ ਬਾਜ਼ਾਰ ਬੰਦ ਕਰਨ ਦਾ ਹੁਕਮ
ਦਿੱਲੀ ਸਰਕਾਰ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਸੀਲਮਪੁਰ ਦੇ ਦੋ ਬਾਜ਼ਾਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਉੱਤਰ ਪੂਰਬੀ ਦਿੱਲੀ ਦੇ ਸੀਲਮਪੁਰ ਵਿੱਚ ਫਲ ਮਾਰਕੀਟ ਤੇ ਨਹਿਰੂ ਮਾਰਕੀਟ ਨੂੰ 31 ਦਸੰਬਰ ਰਾਤ 10 ਵਜੇ ਤੱਕ ਬੰਦ ਕਰ ਦਿੱਤਾ ਹੈ।
ਨੌ ਵਜੇ ਮਗਰੋਂ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ
ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਯਾਤਰੀਆਂ ਦੇ ਇਕੱਠੇ ਹੋਣ ਦੀ ਖ਼ਦਸ਼ੇ ਵਜੋਂ ਦਿੱਲੀ ਮੈਟਰੋ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਉਸ ਦਿਨ ਰਾਤ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਰ ਸਾਲ ਮੈਟਰੋ ਸਟੇਸ਼ਨ ਦੇ ਨਾਲ ਲੱਗਦੇ, ਨਵੀਂ ਦਿੱਲੀ ਦੇ ਦਿਲ, ਕਨਾਟ ਪਲੇਸ ਵਿਖੇ ਨਵੇਂ ਸਾਲ ਦੀ ਆਮਦ ’ਤੇ ਜਸ਼ਨਾਂ ਵਿੱਚ ਲੋਕ ਡੁੱਬ ਜਾਂਦੇ ਹਨ। ਹਾਲਾਂਕਿ ਨਵੀਂ ਕੋਵਿਡ ਪਾਬੰਦੀਆਂ ਦੇ ਨਾਲ ਤੇ ਰਾਤ 11 ਵਜੇ ਤੋਂ ਬਾਅਦ ਦਿੱਲੀ ਵਿੱਚ ਕੋਰੋਨਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਡਰ ਦੇ ਵਿਚਕਾਰ ਭੀੜ ਘੱਟ ਹੋਣ ਦੀ ਸੰਭਾਵਨਾ ਹੈ।
ਸਿਨੇਮਾ ਸੰਚਾਲਕਾਂ ਵੱਲੋਂ ਮਲਟੀਪਲੈਕਸ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦੀ ਮੰਗ
ਨਵੀਂ ਦਿੱਲੀ: ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਿੱਚ ਮਲਟੀਪਲੈਕਸ 50% ਦੀ ਸਮਰੱਥਾ ਨਾਲ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਪਹਿਲਾਂ ਕਰੋਨਾ ਕਾਰਨ ਮਲਟੀਪਲੈਕਸ ਮਾਲਕ ਦੀਵਾਲੀਏ ਹੋਣ ਵਾਲੇ ਹਨ ਕਿ ਦੇਸ਼ ਮਾਰਚ 2020 ਤੋਂ ਮਹਾਂਮਾਰੀ ਕਰਕੇ ਲੌਕਡਾਊਨ ਤੇ ਰੋਕਾਂ ਦਾ ਸਾਹਮਣਾ ਕਰ ਰਿਹਾ ਹੈ। ਮਲਟੀਪਲੈਕਸ ਐਸੋਸੀਏਸ਼ਨ ਨੇ ਕਿਹਾ ਕਿ ਸਿਸੋਦੀਆ ਨੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਟਾਸਕ ਫੋਰਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ। ਦਿੱਲੀ ਵਿੱਚ ਤਾਜ਼ਾ ਬੰਦ ਨੇ ਬਹੁਤ ਸਾਰੀਆਂ ਰਿਲੀਜ਼ਾਂ ਨੂੰ ਮੁਲਤਵੀ ਤੇ ਰੱਦ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਅੱਗੇ ਕਿਹਾ ਕਿ ਜਰਸੀ, ਇੱਕ ਵੱਡੀ ਫਿਲਮ ਜੋ ਬੁੱਧਵਾਰ ਰੋਲ ਆਊਟ ਹੋਣੀ ਸੀ ਨੂੰ ਹੁਣ ਡਾਇਰੈਕਟ-ਟੂ-ਓਟੀਟੀ (ਓਵਰ ਦ ਟਾਪ) ਪਲੇਟਫਾਰਮ ਰਿਲੀਜ਼ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਬਾਡੀ ਮੁਤਾਬਕ ਆਪਣੀਆਂ ਫਿਲਮਾਂ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਜਾਂ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਉਡੀਕ ਕਰਨ ਦੀ ਬਜਾਏ, ਨਿਰਮਾਤਾ ਆਪਣੀਆਂ ਫਿਲਮਾਂ ਨੂੰ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਵੇਚਣਾ ਵਧੇਰੇ ਲਾਹੇਵੰਦ ਮਹਿਸੂਸ ਕਰ ਰਹੇ ਹਨ, ਸਿਨੇਮਾਘਰਾਂ ਨੂੰ ਦਿਖਾਉਣ ਲਈ ਕੋਈ ਨਵੀਂ ਫਿਲਮ ਨਹੀਂ ਹੈ। ਮਲਟੀਪਲੈਕਸ ਐਸੋਸੀਏਸ਼ਨ ਨੇ ਕਿਹਾ ਕਿ ਜਨਵਰੀ ਵਿੱਚ ਰਿਲੀਜ਼ ਹੋਣ ਵਾਲੀਆਂ ਹੋਰ ਫਿਲਮਾਂ ਜਲਦੀ ਹੀ ਆਪਣੀਆਂ ਰਿਲੀਜ਼ ਤਾਰੀਖਾਂ ਨੂੰ ਰੱਦ ਕਰਨ ਦਾ ਐਲਾਨ ਕਰ ਸਕਦੀਆਂ ਹਨ। ਉਨ੍ਹਾਂ ਮੁਤਾਬਕ “ਅੱਠ ਮਹੀਨਿਆਂ (13 ਮਾਰਚ 2020 ਤੋਂ 9 ਨਵੰਬਰ 2020 ਤੱਕ) ਵਿੱਚ ‘0’ ਮਾਲੀਆ ਦੇ ਨਾਲ, ਤੇ ਅਗਲੇ ਪੰਜ ਮਹੀਨਿਆਂ ਵਿੱਚ (9 ਨਵੰਬਰ 2020 ਤੋਂ 31 ਮਾਰਚ 2021 ਤੱਕ) ਮਾਮੂਲੀ ਆਮਦਨ ਦੇ ਨਾਲ, ਇਸ ਤੋਂ ਬਾਅਦ ਦੂਜੇ ਬੰਦ (ਅਪਰੈਲ ਤੋਂ 25 ਜੁਲਾਈ 2021 ਤੱਕ) ਦੌਰਾਨ ‘0’ ਮਾਲੀਆ ਹੋਇਆ ਤੇ ਸਿਨੇਮਾ ਉਦਯੋਗ ਹੁਣ ਦੀਵਾਲੀਆਪਨ ਦਾ ਸਾਹਮਣਾ ਕਰ ਰਿਹਾ ਹੈ। ਸਿਨੇਮਾ ਲੱਖਾਂ ਲੋਕਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਦਿੰਦਾ ਹੈ ਤੇ ਲੱਖਾਂ ਲੋਕਾਂ ਨੂੰ ਅਸਿੱਧੇ ਰੁਜ਼ਗਾਰ ਦਿੰਦਾ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਕੋਵਿਡ ਦੇ ਪ੍ਰਕੋਪ ਦੇ ਸਰੋਤ ਵਜੋਂ ਸਿਨੇਮਾਘਰਾਂ ਦੇ ਬਹੁਤ ਘੱਟ ਸਬੂਤ ਹਨ। ਪੀਵੀਆਰ ਦੇ ਚੇਅਰਮੈਨ ਅਜੇ ਬਿਜਲੀ ਨੇ ਕਿਹਾ 50 ਪ੍ਰਤੀਸ਼ਤ ਦੀ ਬੈਠਣ ਦੀ ਸਮਰੱਥਾ ਦੀ ਪਾਬੰਦੀ ਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਲਾਗੂ ਕੀਤਾ ਜਾ ਸਕਦਾ ਹੈ