ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਡਾ. ਸ਼ਸ਼ੀ ਥਰੂਰ ਨੇ ਆਪਣੀ ਰਿਹਾਇਸ਼ ’ਤੇ ਸੰਖੇਪ ਤੇ ਸਾਦੇ ਪੁਸਤਕ ਰਿਲੀਜ਼ ਸਮਾਹੋਰ ਦੌਰਾਨ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਨੂੰ ਸਮਝਣ ਲਈ ਸਾਨੂੰ ਆਪਣਾ ਇਹਿਤਾਸ ਪਤਾ ਹੋਣਾ ਚਾਹੀਦਾ ਹੈ। ਭਾਰਤ ਵਿਚ ਬਰਤਾਨਵੀ ਰਾਜ ਦੇ ਕਾਲੇ ਦੌਰ ਨੂੰ ਬਿਆਨ ਕਰਦੀ ਲੋਕ ਸਭਾ ਮੈਂਬਰ ਡਾ. ਸ਼ਸ਼ੀ ਥਰੂਰ ਦੀ ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਅੰਗਰੇਜ਼ੀ ਪੁਸਤਕ ‘ਐਨ ਏਰਾ ਆਫ਼ ਡਾਰਕਨੈੱਸ’ ਦਾ ਪੰਜਾਬੀ ਅਨੁਵਾਦ ‘ਅੰਧਕਾਰ ਯੁੱਗ’ ਇਸ ਮੌਕੇ ਰਿਲੀਜ਼ ਕੀਤੀ ਗਈ। ਦੀਪ ਜਗਦੀਪ ਸਿੰਘ ਵੱਲੋਂ ਪੰਜਾਬੀ ਅਨੁਵਾਦਤ ਪੁਸਤਕ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਚੇਤੇ ਕਰਵਾਏਗੀ। ਡਾ. ਸ਼ਸ਼ੀ ਥਰੂਰ ਦੀ ਇਹ ਪੁਸਤਕ ਜਿੱਥੇ ਸੋਲ੍ਹਵੀਂ ਸਦੀ ਵਿਚ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਤੋਂ ਲੈ ਕੇ 1947 ਤੱਕ ਦਾ ਇਤਿਹਾਸ ਦਰਜ ਕਰਦੀ ਹੈ, ਉੱਥੇ ਹੀ ਅੰਗਰੇਜ਼ਾਂ ਦੇ ਭਾਰਤ ਤੇ ਪੰਜਾਬ ’ਤੇ ਕਬਜ਼ੇ ਦੀ ਸਾਜਿਸ਼ ਨੂੰ ਬੇਨਕਾਬ ਕਰਦੀ ਹੈ।