ਟ੍ਰਿਬਿਊਨ ਨਿਊਜ਼ ਸਰਵਿਸ
ਗੁਰੂਗ੍ਰਾਮ, 6 ਦਸੰਬਰ
ਇਥੇ ਹਿੰਦੂਆਂ ਤੇ ਮੁਸਲਿਮਾਂ ਦਰਮਿਆਨ ਜਨਤਕ ਨਮਾਜ ਅਦਾ ਕਰਨ ’ਤੇ ਚੱਲਿਆ ਵਿਵਾਦ ਅੱਜ ਖਤਮ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਿੰਦੂ ਅਤੇ ਮੁਸਲਿਮ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਦੀ ਨਮਾਜ਼ ਗੁਰੂਗ੍ਰਾਮ ਵਿੱਚ 18 ਥਾਵਾਂ ’ਤੇ ਸਹਿਮਤੀ ਨਾਲ ਅਦਾ ਕੀਤੀ ਜਾਵੇਗੀ। ਇਸ ਸਬੰਧੀ ਦੋਵਾਂ ਜਥੇਬੰਦੀਆਂ ਦੀ ਮੀਟਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਈ।