ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟਰੈਫਿਕ ਪੁਲੀਸ ਨੇ ਅੱਜ ਕਿਹਾ ਕਿ ਕੌਮੀ ਰਾਜਧਾਨੀ ਦੇ ਪੱਛਮੀ ਹਿੱਸੇ ਵਿੱਚ ਪ੍ਰੋਫੈਸਰ ਜੋਗਿੰਦਰ ਸਿੰਘ ਮਾਰਗ ਖਰਾਬ ਹੋਣ ਮਗਰੋਂ ਬੰਦ ਕਰ ਦਿੱਤਾ ਹੈ। ਇਸ ਸਬੰਧੀ ਟਰੈਫਿਕ ਪੁਲੀਸ ਨੇ ਟਵਿੱਟਰ ‘ਤੇ ਲੋਕਾਂ ਨੂੰ ਸੂਚਿਤ ਕੀਤਾ। ਪੁਲੀਸ ਨੇ ਟਵੀਟ ਵਿੱਚ ਕਿਹਾ, ‘ਪ੍ਰੋਫੈਸਰ ਜੋਗਿੰਦਰ ਸਿੰਘ ਮਾਰਗ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਹੈ। ਯਾਤਰੀ ਆਰੀਆ ਸਮਾਜ ਮਾਰਗ, ਧਰਮ ਸਿੰਘ ਮਾਰਗ ਤੇ ਫਿਰ ਲਾਲ ਸਾਈਂ ਮਾਰਗ ਰਾਹੀਂ ਜਾ ਸਕਦੇ ਹਨ।’’ ਪੁਲੀਸ ਨੇ ਕਿਹਾ ਕਿ ਪ੍ਰੋ. ਜੋਗਿੰਦਰ ਸਿੰਘ ਮਾਰਗ (ਜ਼ਿਲ੍ਹਾ ਕੇਂਦਰ ਤੋਂ ਲਾਲ ਸਾਈਂ ਮਾਰਗ ਕੈਰੇਜ ਵੇਅ) ’ਤੇ ਜਾਣ ਤੋਂ ਬਚਿਆ ਜਾਵੇ ਕਿਉਂਕਿ ਇਹ ਮਾਰਗ ਧੱਸ ਗਿਆ ਹੈ।