ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
24 ਘੰਟੇ ਦੇ ਅੰਕੜਿਆਂ ਅਨੁਸਾਰ ਗ੍ਰੇਟਰ ਨੋਇਡਾ, ਫਰੀਦਾਬਾਦ ਤੇ ਗੁੜਗਾਉਂ ’ਚ ਹਵਾ ਦੀ ਗੁਣਵੱਤਾ “ਗੰਭੀਰ” ਪੱਧਰ ਤੋਂ ਸੁਧਰ ਗਈ ਤੇ ਨੋਇਡਾ ਦੇ ਗਾਜ਼ੀਆਬਾਦ ਵਿਚ “ਬਹੁਤ ਮਾੜੀ” ਸ਼੍ਰੇਣੀ ਵਿਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੁਆਰਾ ਰੱਖੇ ਗਏ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) ਦੇ ਅਨੁਸਾਰ ਪ੍ਰਦੂਸ਼ਿਤ ਪੀਐੱਮ 2.5 ਤੇ ਪੀਐੱਮ 10 ਦੀ ਮੌਜੂਦਗੀ ਦਿੱਲੀ ਦੇ ਪੰਜ ਨਜ਼ਦੀਕੀ ਗੁਆਂਢੀ ਸ਼ਹਿਰਾਂ ਵਿੱਚ ਉੱਚ ਰਹੀ। ‘ਸੀਪੀਸੀਬੀ’ ਦੇ ਸਮੀਰ ਐਪ ਅਨੁਸਾਰ ਸ਼ੁੱਕਰਵਾਰ ਸ਼ਾਮ 4 ਵਜੇ 24 ਘੰਟੇ ਦਾ ਏਕਿਯੂਆਈ ਗਾਜ਼ੀਆਬਾਦ ਵਿੱਚ 391, ਗ੍ਰੇਟਰ ਨੋਇਡਾ ਵਿੱਚ 376, ਨੋਇਡਾ ਵਿੱਚ 386, ਫਰੀਦਾਬਾਦ ਵਿੱਚ 328 ਤੇ ਗੁੜਗਾਓਂ ਵਿੱਚ 302 ਰਿਹਾ। ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਤੇ ਫਰੀਦਾਬਾਦ ਵਿਚ ਹਵਾ ਦੀ ਗੁਣਵੱਤਾ ਵੀਰਵਾਰ ਤੱਕ ਲਗਾਤਾਰ ਤਿੰਨ ਦਿਨ ‘ਗੰਭੀਰ’ ਸ਼੍ਰੇਣੀ ਵਿਚ ਦਰਜ ਕੀਤੀ ਗਈ। ਵੀਰਵਾਰ ਨੂੰ ਏਕਿਯੂਆਈ ਗਾਜ਼ੀਆਬਾਦ ਵਿਚ 440, ਗ੍ਰੇਟਰ ਨੋਇਡਾ ਵਿਚ 448, ਨੋਇਡਾ ਵਿਚ 441, ਫਰੀਦਾਬਾਦ ਵਿਚ 408 ਅਤੇ ਗੁੜਗਾਓਂ ਵਿਚ 361 ਸੀ। ਬੁੱਧਵਾਰ ਨੂੰ ਇਹ ਗਾਜ਼ੀਆਬਾਦ ਵਿੱਚ 472, ਗ੍ਰੇਟਰ ਨੋਇਡਾ ਵਿੱਚ 476, ਨੋਇਡਾ ਵਿੱਚ 462, ਫਰੀਦਾਬਾਦ ਵਿੱਚ 428 ਅਤੇ ਗੁੜਗਾਉਂ ਵਿੱਚ 340 ਸੀ।