ਨਵੀਂ ਦਿੱਲੀ, 30 ਅਕਤੂਬਰ
ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚੌਥੇ ਦਿਨ ਵੀ ਖਰਾਬ ਰਹੀ,ਸਰਕਾਰੀ ਅੰਕੜਿਆਂ ਅਨੁਸਾਰ ਪਰਾਲੀ ਸਾੜੇ ਜਾਣ ਦਾ ਦਿੱਲੀ ਦੇ ਪੀਐੱਮ 2.5 ਪ੍ਰਦੂਸ਼ਣ ਵਿੱਚ 12 ਫੀਸਦੀ ਯੋਗਦਾਨ ਰਿਹਾ ਹੈ। ਹਵਾ ਦੀ ਗੁਣਵੱਤੈ ਮਾਪਣ ਵਾਲੀ ਏਜੰਸੀ ‘ਸਫ਼ਰ’ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ਦੇ ਉੱਤਰ ਪੱਛਮੀ ਖੇਤਰ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ 1800 ਘਟਨਾਵਾਂ ਸਾਹਮਣੇ ਆਈਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੌਮੀ ਰਾਜਧਾਨੀ ਵਿੱਚ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਯੂਆਈ) 268 ਦਰਜ ਕੀਤਾ ਗਿਆ ਹੈ। ਸਿਫਰ ਤੋਂ 50 ਦੇ ਵਿਚਾਲੇ ਏਕਿਯੂਆਈ ‘ਚੰਗਾ’,51 ਅਤੇ 100 ਦੇ ਵਿੱਚ ‘ਸੰਤੋਸ਼ਜਨਕ’,101 ਅਤੇ 200 ਦੇ ਵਿੱਚ ‘ਮੱਧਿਅਮ’, 201 ਅਤੇ 300 ਦੇ ਵਿਚਾਲੇ ‘ਖਰਾਬ’ ਅਤੇ 401 ਅਤੇ 500 ਵਿਚਾਲੇ ਗੰਭੀਰ ਮੰਨਿਆ ਜਾਂਦਾ ਹੈ। ‘ਸਫ਼ਰ’ ਦੇ ਬੁਲਾਰੇ ਨੇ ਕਿਹਾ ਕਿ ਹਵਾ ਦੀ ਦਿਸ਼ਾ ਉੱਤਰ-ਪੱਛਮ ਤੋਂ ਦੱਖਣ-ਪੂਰਬੀ ਦਿਸ਼ਾ ਵਿੱਚ ਬਦਲਣ ਦੇ ਕਾਰਨ ਐਤਵਾਰ ਨੂੰ ਹਵਾ ਗੁਣਵੱਤਾ ਵਿੱਚ ਸੁਧਾਰ ਤੇ ਇਸਦੇ ਮੱਧਿਅਮ ਸ਼੍ਰੇਣੀ ਵਿੱਚ ਰਹਿਣ ਦਾ ਉਮੀਦ ਹੈ। ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ’ਤੇ ਵੀਰਵਾਰ ਨੂੰ ਦਿੱਲੀ ਅਤੇ ਐੱਨਸੀਐਰ ਵਿੱਚ ਆਉਣ ਵਾਲੇ ਹੋਰ ਰਾਜਾਂ ਦੇ ਅਧਿਕਾਰੀਆਂ ਨੂੰ ਜੀਆਰਏਪੀ ਦੇ ਤਹਿਤ ‘ਖਰਾਬ’ ਤੋਂ ‘ਮੱਧਿਆਮ’ ਏਕਿਯੂਆਈ ਸ਼੍ਰੇਣੀ ਦੇ ਤਹਿਤ ਸੂਚੀਬੱਧ ਕਦਮਾਂ ਦੇ ਇਲਾਵਾ ‘ਬਹੁਤ ਖਰਾਬ’ ਸ਼੍ਰੇਣੀ ਦੇ ਤਹਿਤ ਇਸਦੇ ਉਪਾਅ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ। ਜੀਆਰਏਪੀ ਦਿੱਲੀ ਅਤੇ ਇਸਦੇ ਆਸ-ਪਾਸ ਦੇ ਪ੍ਰਦੂਸ਼ਣ ਰੋਕੂ ਉਪਾਅ ਲਈ ਇੱਕ ਸਮੂਹ ਹੈ। -ਪੀਟੀਆਈ