ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਪੂਰਬੀ ਦਿੱਲੀ ਨਗਰ ਨਿਗਮ ਪ੍ਰਦੂਸ਼ਣ ਬਾਰੇ ਮਿਲੀਆਂ ਸ਼ਿਕਾਇਤਾਂ ਦੇ ਹੱਲ ਵਿੱਚ ਅੱਵਲ ਰਿਹਾ ਜਦੋਂ ਕਿ ਦਿੱਲੀ ਲੋਕ ਨਿਰਮਾਣ ਮਹਿਕਮਾ ਦੂਜੇ ਨੰਬਰ ਉਪਰ ਰਿਹਾ। ਤੀਜੀ ਥਾਂ ਦੱਖਣੀ ਦਿੱਲੀ ਨਗਰ ਨਿਗਮ ਨੇ ਮੱਲੀ।
ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਬਾਰੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗਾਂ ਨੂੰ ਦਰਜਾ ਦਿੱਤਾ ਜਾਂਦਾ ਹੈ ਜਿਸ ਤਹਿਤ ਪੂਰਬੀ ਦਿੱਲੀ ਮਿਲੀਆਂ ਕੁੱਲ 3436 ਸ਼ਿਕਾਇਤਾਂ ਵਿੱਚੋਂ 3423 ਦਾ ਹੱਲ ਕਰਨ ਵਿੱਚ ਸਫਲ ਰਹੀ ਜੋ ਸ਼ਿਕਾਇਤਾਂ ਹੋਈਆਂ ਸਨ। ਉਨ੍ਹਾਂ ਵਿੱਚੋਂ 90 ਫ਼ੀਸਦੀ ਨੂੰ ਮੁੜ ਘੋਖਣ ਦੀ ਲੋੜ ਹੀ ਨਹੀਂ ਪਈ। ਦਿੱਲੀ ਸਰਕਾਰ ਦੇ ਪ੍ਰਦੂਸ਼ਣ ਮਹਿਕਮੇ ਵੱਲੋਂ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ 14 ਵਿਭਾਗਾਂ ਦੀ ਦਰਜਾਬੰਦੀ ਕੀਤੀ ਗਈ। ਪੂਰਬੀ ਦਿੱਲੀ ਨਗਰ ਨਿਗਮ ਚਾਰਟ ਵਿੱਚ ਸਭ ਤੋਂ ਉੱਪਰ ਹੈ, ਇਸਦੇ ਬਾਅਦ ਪੀਡਬਲਯੂਡੀ ਤੇ ਐਸਡੀਐਮਸੀ ਹਨ। ਏਜੰਸੀਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਨੂੰ ‘ਗ੍ਰੀਨ ਦਿੱਲੀ’ ਐਪਲੀਕੇਸ਼ਨ ਦੁਆਰਾ 100 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਜਿਨ੍ਹਾਂ ਨੂੰ 1,000 ਤੋਂ ਵੱਧ ਸ਼ਿਕਾਇਤਾਂ ਸਨ। ਪੰਜ ਵਿਭਾਗਾਂ ਉੱਤਰੀ ਦਿੱਲੀ ਨਗਰ ਨਿਗਮ, ਦੱਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) , ਪੂਰਬੀ ਦਿੱਲੀ ਨਗਰ ਨਿਗਮ (ਈਡੀਐਮਸੀ), ਲੋਕ ਨਿਰਮਾਣ ਵਿਭਾਗ ਤੇ ਦਿੱਲੀ ਵਿਕਾਸ ਅਥਾਰਟੀ ਨੂੰ 1,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਈਡੀਐਮਸੀ 58 (100 ਵਿੱਚੋਂ) ਦੇ ਨਾਲ ਇਸ ਸ਼੍ਰੇਣੀ ਵਿੱਚ ਪਹਿਲੇ ਸਥਾਨ ’ਤੇ ਸੀ। ਇਸ ਨੇ ਪ੍ਰਾਪਤ ਹੋਈਆਂ 3,436 ਸ਼ਿਕਾਇਤਾਂ ਵਿੱਚੋਂ 3,423 ਦਾ ਨਿਪਟਾਰਾ ਕੀਤਾ ਕਿਉਂਕਿ ਹੱਲ ਹੋਈਆਂ ਸ਼ਿਕਾਇਤਾਂ ਵਿੱਚੋਂ 90 ਫੀਸਦੀ ਸ਼ਿਕਾਇਤਾਂ ਮੁੜ ਕਦੇ ਨਹੀਂ ਖੋਲ੍ਹੀਆਂ ਗਈਆਂ। ਲੋਕ ਨਿਰਮਾਣ ਵਿਭਾਗ ਨੇ 4,771 ਸ਼ਿਕਾਇਤਾਂ ਵਿੱਚੋਂ 4,630 ਦਾ ਨਿਪਟਾਰਾ ਕੀਤਾ ਤੇ 56 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਦੋਂ ਕਿ ਐਸਡੀਐਮਸੀ ਨੇ 5,877 ਸ਼ਿਕਾਇਤਾਂ ਵਿੱਚੋਂ 5,622 ਦਾ ਨਿਪਟਾਰਾ ਕੀਤਾ ਅਤੇ ਤੀਜੇ ਸਥਾਨ’ ਤੇ ਰਹੀ। ਉੱਤਰੀ ਦਿੱਲੀ ਨਗਰ ਨਿਗਮ ਨੇ 6,040 ਮਾਮਲਿਆਂ ਵਿੱਚੋਂ 5,527 ਤੇ ਡੀਡੀਏ ਨੇ 1,536 ਮਾਮਲਿਆਂ ਵਿੱਚੋਂ 1,300 ਦਾ ਨਿਪਟਾਰਾ ਕੀਤਾ। 100 ਪਲੱਸ ਸ਼੍ਰੇਣੀ ਵਿੱਚ ਨਵੀਂ ਦਿੱਲੀ ਮਿਉਸਪਲ ਕੌਂਸਲ ਨੇ ਪ੍ਰਾਪਤ ਹੋਈਆਂ 218 ਸ਼ਿਕਾਇਤਾਂ ਵਿੱਚੋਂ 216 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਤੇ 62 ਅੰਕ ਪ੍ਰਾਪਤ ਕੀਤੇ ਜਿਸ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਜੋ ਕਿ 58 ਅੰਕਾਂ ਨਾਲ ਇਸ ਸ਼੍ਰੇਣੀ ਵਿੱਚ ਦੂਜੇ ਸਥਾਨ ’ਤੇ ਹੈ ਨੇ 166 ਸ਼ਿਕਾਇਤਾਂ ਵਿੱਚੋਂ 164 ਦਾ ਨਿਪਟਾਰਾ ਕੀਤਾ। ਦਿੱਲੀ ਜਲ ਬੋਰਡ ਨੇ 569 ਮਾਮਲਿਆਂ ਵਿੱਚੋਂ 551 ਨਿਪਟਾਰਾ ਕੀਤਾ ਤੇ 55 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਦਿੱਲੀ ਸਰਕਾਰ ਵੱਲੋਂ 14 ਵਿਭਾਗਾਂ ਦੀ ਰੈਂਕਿੰਗ
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਸਬੰਧੀ ਸ਼ਿਕਾਇਤਾਂ ਦੇ ਨਬਿੇੜੇ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ 14 ਵਿਭਾਗਾਂ ਦੀ ਰੈਂਕਿੰਗ ਕੀਤੀ ਹੈ ਜਿਸ ਵਿੱਚ ਪੂਰਬੀ ਦਿੱਲੀ ਨਗਰ ਨਿਗਮ ਚਾਰਟ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਪੀਡਬਲਯੂਡੀ ਅਤੇ ਐੱਸਡੀਐੱਮਸੀ ਹਨ। ਏਜੰਸੀਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਜਿਨ੍ਹਾਂ ਨੂੰ ‘ਗ੍ਰੀਨ ਦਿੱਲੀ’ ਐਪਲੀਕੇਸ਼ਨ ਰਾਹੀਂ 100 ਤੋਂ ਵੱਧ ਸ਼ਿਕਾਇਤਾਂ ਅਤੇ 1,000 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਅਗਸਤ ਤੱਕ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ।