ਪ੍ਰਦੂਸ਼ਣ: ਦਿੱਲੀ ਸਰਕਾਰ ਅੱਜ ਕਰੇਗੀ ਹਾਲਾਤ ਦੀ ਸਮੀਖਿਆ

ਕੌਮੀ ਰਾਜਧਾਨੀ ਨੂੰ ਨਹੀਂ ਮਿਲੀ ਪ੍ਰਦੂਸ਼ਣ ਤੋਂ ਰਾਹਤ

ਪ੍ਰਦੂਸ਼ਣ: ਦਿੱਲੀ ਸਰਕਾਰ ਅੱਜ ਕਰੇਗੀ ਹਾਲਾਤ ਦੀ ਸਮੀਖਿਆ

ਰਾਹਗਿਰੀ ਮੁਹਿੰਮ ਵਿੱਚ ਸ਼ਾਮਲ ਬੱਚੇ ਪ੍ਰਦੂਸ਼ਣ ਬਾਰੇ ਜਾਗਰੂਕਤਾ ਰੈਲੀ ਕੱਢਦੇ ਹੋਏ। -ਫੋਟੋ:ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 28 ਨਵੰਬਰ

ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਸੋਮਵਾਰ ਨੂੰ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਉਸਾਰੀ ਅਤੇ ਟਰੱਕਾਂ ਦੇ ਦਾਖਲੇ ’ਤੇ ਮੌਜੂਦਾ ਪਾਬੰਦੀਆਂ ਤੋਂ ਇਲਾਵਾ ਚੁੱਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਕਰਨਗੇ। ਸੁਪਰੀਮ ਕੋਰਟ ਸੋਮਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰਾਂ ਨਾਲ ਸਬੰਧਤ ਜਨਹਿਤ ਪਟੀਸ਼ਨ ’ਤੇ ਵੀ ਸੁਣਵਾਈ ਕਰੇਗਾ। ਦਿੱਲੀ ਸਰਕਾਰ ਨੇ ਇਸ ਸਬੰਧ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀਰਵਾਰ ਨੂੰ ਉਸਾਰੀ ਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਮੁੜ ਪਾਬੰਦੀ ਲਗਾ ਦਿੱਤੀ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਵਿੱਚ ਉਸਾਰੀ ਗਤੀਵਿਧੀਆਂ ’ਤੇ ਪਾਬੰਦੀ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ 5,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦੇ ਨੁਕਸਾਨ ਲਈ ਵੀ ਮੁਆਵਜ਼ਾ ਦੇਵੇਗੀ।ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਸਰੀਰਕ ਕਲਾਸਾਂ ਮੁੜ ਸ਼ੁਰੂ ਹੋਣਗੀਆਂ ਅਤੇ ਸਰਕਾਰੀ ਦਫ਼ਤਰ ਸੋਮਵਾਰ ਤੋਂ ਮੁੜ ਖੁੱਲ੍ਹਣਗੇ। ਹਾਲਾਂਕਿ, ਜ਼ਰੂਰੀ ਸੇਵਾਵਾਂ ’ਚ ਲੱਗੇ ਲੋਕਾਂ ਨੂੰ ਛੱਡ ਕੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ 3 ਦਸੰਬਰ ਤੱਕ ਜਾਰੀ ਰਹੇਗੀ। 

ਇਸੇ ਦੌਰਾਨ ਦਿੱਲੀ ਸਰਕਾਰ ਦੇ ਡਾਇਲਾਗ ਐਂਡ ਡਿਵੈਲਪਮੈਂਟ ਕਮਿਸ਼ਨ (ਡੀਡੀਸੀ) ਨੇ ਰਾਹਗਿਰੀ ਫਾਊਂਡੇਸ਼ਨ ਤੇ ਡਬਲਯੂਆਰਆਈ ਇੰਡੀਆ ਦੇ ਸਹਿਯੋਗ ਨਾਲ ਅੱਜ ਦਿੱਲੀ ਦੇ ਬਾਹਰਵਾਰ ਨਜਫਗੜ੍ਹ ਵਿੱਚ ਪਹਿਲਾ ‘ਰਾਹਗਿਰੀ ਦਿਵਸ’ ਮਨਾਇਆ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਤੇ ਡੀਡੀਸੀ ਉਪ-ਪ੍ਰਧਾਨ ਜੈਸਮੀਨ ਸ਼ਾਹ ਨੇ ‘ਪ੍ਰਦੂਸ਼ਣ ਵਿਰੁੱਧ ਜੰਗ’ ਮੁਹਿੰਮ ਵਿੱਚ ਹਿੱਸਾ ਲਿਆ। ਇਹ ਸਮਾਗਮ ਸਵੇਰੇ 7:30 ਵਜੇ ਤੋਂ 10:30 ਵਜੇ ਤੱਕ ਨਜਫਗੜ੍ਹ ਵਿਖੇ ਆਰ.ਸੀ. ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਜਾਣ ਵਾਲੀ ਸੜਕ ’ਤੇ ਕਰਵਾਇਆ ਗਿਆ ਜਿੱਥੇ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਹਜ਼ਾਰਾਂ ਸਕੂਲੀ ਬੱਚਿਆਂ ਤੇ ਨਜਫਗੜ੍ਹ ਦੇ ਲੋਕਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਵਿੱਚ ਹਿੱਸਾ ਲਿਆ। ਲੋਕਾਂ ਨੇ ਸੈਰ, ਦੌੜ, ਸਾਈਕਲ ਰੈਲੀ, ਸਕੇਟਿੰਗ, ਸਟਰੀਟ ਸਪੋਰਟਸ, ਨੁੱਕੜ ਨਾਟਕ, ਸੰਗੀਤ ਬੈਂਡ, ਪੇਂਟਿੰਗ, ਡਾਂਸ, ਪਰਫਾਰਮਿੰਗ ਆਰਟਸ, ਯੋਗਾ, ਐਰੋਬਿਕਸ, ਜ਼ੁੰਬਾ ਆਦਿ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੀ 80 ਸਾਲਾ ਮਾਂ ਸਮੇਤ ਨਜਫਗੜ੍ਹ ਦੇ ਸੈਂਕੜੇ ਬਜ਼ੁਰਗਾਂ, ਬੱਚਿਆਂ, ਕਲਾਕਾਰਾਂ, ਫਿਟਨੈਸ ਮਾਹਿਰਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਐਨ.ਜੀ.ਓ.ਜਾਗੋਰੀ ਨੇ ਵੀ ਭਾਸ਼ਣਾਂ, ਗੀਤਾਂ ਤੇ ਨੁੱਕੜ ਖੇਡਾਂ ਰਾਹੀਂ ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ। ਮੰਤਰੀ ਕੈਲਾਸ਼ ਗਹਿਲੋਤ ਆਪਣੀਆਂ ਦੋ ਬੇਟੀਆਂ ਤੇ ਨਜਫਗੜ੍ਹ ਦੇ ਨਿਵਾਸੀਆਂ ਨਾਲ ਸਾਈਕਲ ਰੈਲੀ ਰਾਹੀਂ ਘਟਨਾ ਸਥਾਨ ’ਤੇ ਪਹੁੰਚੇ।

ਹਵਾ ਸ਼ੁੱਧਤਾ ਸੂਚਕ ਅੰਕ ਅਜੇ ਵੀ‘ਬਹੁਤ ਮਾੜੀ’ ਸ਼੍ਰੇਣੀ ਵਿੱਚ 

ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਤੇ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) ਅਜੇ ਵੀ ਉੱਚਾ ਤੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ‘ਸਫਰ’  ਅਨੁਸਾਰ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਸਮੁੱਚਾ ਏਅਰ ਕੁਆਲਿਟੀ ਇੰਡੈਕਸ ‘ਬਹੁਤ ਖਰਾਬ’ ਸ਼੍ਰੇਣੀ ਵਿੱਚ 372 ’ਤੇ ਸੀ। ਪੀਐਮ 2.5 ਸਵੇਰੇ 6:20 ਵਜੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ 372 ਦਰਜ ਕੀਤਾ ਗਿਆ। ਗੁਰੂਗ੍ਰਾਮ ਤੇ ਨੋਇਡਾ ਵਿੱਚ ‘ਬਹੁਤ ਖਰਾਬ’ ਤੇ ‘ਗੰਭੀਰ’ ਸ਼੍ਰੇਣੀਆਂ ਵਿੱਚ ਕ੍ਰਮਵਾਰ 349 ਤੇ 497 ਦਰਜ ਕੀਤਾ। ‘ਸਫਰ’  ਨੇ ਸਲਾਹ ਦਿੱਤੀ ਕਿ ਹਰ ਕਿਸੇ ਨੂੰ ਭਾਰੀ ਮਿਹਨਤ ਘੱਟ ਕਰਨੀ ਚਾਹੀਦੀ ਹੈ। ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਲੋਕ, ਬਜ਼ੁਰਗ ਬਾਲਗਾਂ ਤੇ ਬੱਚਿਆਂ ਨੂੰ ਲੰਬੇ ਜਾਂ ਭਾਰੀ ਮਿਹਨਤ ਤੋਂ ਬਚਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All