ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਦਿੱਲੀ ਪੁਲੀਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਰੋਨਾ ਟੀਕੇ ਸਬੰਧੀ ਲਾਏ ਗਏ ਪੋਸਟਰਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਅਰਵਿੰਦ ਗੌਤਮ ਨਾਂ ਦੇ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਬਿਨਾਂ ਪ੍ਰਿੰਟ ਲਾਈਨ ਦੇ ਇਹ ਪੋਸਟਰ ਬੀਤੇ ਦਿਨੀਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਲਾਏ ਗਏ ਸਨ। ਪੁਲੀਸ ਨੇ ਕਿਹਾ ਕਿ ਪੋਸਟਰਾਂ ’ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦਾ ਬਿਨਾਂ ਨਾਂ ਛਪੇ ਪੋਸਟਰਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਲੋਕਾਂ ਵੱਲੋਂ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਰਵਿੰਦ ਗੌਤਮ ਨਾਂ ਦੇ ਵਿਅਕਤੀ ਨੇ ਰਾਹੁਲ ਨਾਂ ਦੇ ਵਿਅਕਤੀ ਨੂੰ 9000 ਰੁਪਏ ਵਿੱਚ ਵਟਸਐੱਪ ਰਾਹੀਂ ਆਰਡਰ ਦਿੱਤਾ ਤੇ ਛਾਪ ਕੇ ਚਿਪਕਾਉਣ ਲਈ ਕਿਹਾ ਸੀ।