ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਪਲਾਜ਼ਮਾ ਥੈਰੇਪੀ ਕਰੋਨਾ ਵਿਸ਼ਾਣੂ ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਕਾਫ਼ੀ ਲਾਭਕਾਰੀ ਸਿੱਧ ਹੋ ਰਹੀ ਹੈ। ਅਰਵਿੰਦ ਕੇਜਰੀਵਾਲ ਉਨ੍ਹਾਂ ਲੋਕਾਂ ਨੂੰ ਅਪੀਲ ਕਰ ਰਹੇ ਹਨ, ਜੋ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਵਿਧਾਇਕ ਅਤੀਸ਼ੀ ਨੇ ਵਸੰਤ ਕੁੰਜ ਦੇ ਆਈਐੱਲਬੀਐੱਸ ਹਸਪਤਾਲ ਵਿੱਚ ਪਲਾਜ਼ਮਾ ਦਾਨ ਕੀਤਾ। ਜਿਸ ਸਮੇਂ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਸੀ, ਅਤੀਸ਼ੀ ਨੇ ਕਿਹਾ ਸੀ ਕਿਹਾ ਸੀ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵਾਂਗੀ ਤਾਂ ਡਾਕਟਰਾਂ ਦੀ ਸਲਾਹ ਨਾਲ ਹੋਰ ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਲਈ ਪਲਾਜ਼ਮਾ ਦਾਨ ਕਰਾਂਗੀ। ਦੱਸ ਦਈਏ ਕਿ 17 ਜੂਨ ਨੂੰ ‘ਆਪ’ ਆਗੂ ਤੇ ਦਿੱਲੀ ਦੀ ਕਾਲਕਾ ਜੀ ਸੀਟ ਤੋਂ ਵਿਧਾਇਕ ਅਤਿਸ਼ੀ ਨੂੰ ਕਰੋਨਾ ਹੋ ਗਿਆ ਸੀ।