ਨਵੀਂ ਦਿੱਲੀ, 11 ਜੂਨ
ਦਿੱਲੀ ਮੈਟਰੋ ਦੀ ਜਾਮਨੀ ਲਾਈਨ ’ਤੇ ਸ਼ਨਿਚਰਵਾਰ ਸਵੇਰੇ ਤਕਨੀਕੀ ਖਰਾਬੀ ਹੋਣ ਕਾਰਨ ਸੇਵਾਵਾਂ ’ਚ ਦੇਰੀ ਹੋਈ, ਜਿਸ ਕਾਰਨ ਲਗਭਗ ਦੋ ਘੰਟੇ ਤੱਕ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਨੇ ਹਾਲੇ ਤੱਕ ਖਰਾਬੀ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਜਾਮਨੀ ਲਾਈਨ ਦਿੱਲੀ ਦੇ ਕਸ਼ਮੀਰੀ ਗੇਟ ਅਤੇ ਹਰਿਆਣਾ ਦੇ ਬੱਲਭਗੜ੍ਹ ਨੂੰ ਜੋੜਦੀ ਹੈ। ਡੀਐੱਮਆਰਸੀ ਨੇ ਸਵੇਰੇ ਲਗਭਗ ਸਾਢੇ ਅੱਠ ਵਜੇ ਟਵੀਟ ਕੀਤਾ, ‘‘ਜਾਮਨੀ ਲਾਈਨ ਦੀ ਸੂਚਨਾ। ਕਸ਼ਮੀਰੀ ਗੇਟ ਅਤੇ ਰਾਜਾ ਨਾਹਰ ਸਿੰਘ (ਬੱਲਭਗੜ੍ਹ) ਵਿਚਾਲੇ ਸੇਵਾ ’ਚ ਦੇਰੀ। ਬਾਕੀ ਸਾਰੀਆਂ ਲਾਈਨਾਂ ’ਤੇ ਸੇਵਾ ਜਾਰੀ।’’ ਇਹ ਸਮੱਸਿਆ ਹਫ਼ਤੇ ’ਚ ਤੀਜੀ ਵਾਰ ਆਈ ਹੈ, ਜਿਸ ਨਾਲ ਮੈਟਰੋ ਦਾ ਪੂਰਾ ਕੋਰੀਡੋਰ ਪ੍ਰਭਾਵਿਤ ਹੋਇਆ ਹੈ। ਮੈਟਰੋ ਤੋਂ ਆਮ ਤੌਰ ’ਤੇ ਸਫਰ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਟਵਿਟਰ ’ਤੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੱਕ ਰੇਲ ਦਾ ਇੰਤਜ਼ਾਰ ਕਰਨਾ ਪਿਆ। ਸਵੇਰੇ ਸਾਢੇ ਦਸ ਵਜੇ ਡੀਐੱਮਆਰਸੀ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਵਾਇਲੇਟ ਲਾਈਨ ’ਤੇ ਸੇਵਾਵਾਂ ਬਹਾਲ ਹੋ ਗਈਆਂ ਹਨ। -ਪੀਟੀਆਈ