ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਰਾਜਧਾਨੀ ਵਿਚ ਫਰਵਰੀ ਦੇ ਦੰਗਿਆਂ ਨਾਲ ਜੁੜੇ ਮਾਮਲਿਆਂ ’ਚ ਦਿੱਲੀ ਪੁਲੀਸ ਦੀ ਨੁਮਾਇੰਦਗੀ ਕਰਨ ਲਈ ਵਕੀਲਾਂ ਦੇ ਪੈਨਲ ਉੱਤੇ ਉਪ ਰਾਜਪਾਲ ਅਨਿਲ ਬੈਜਲ ਨੇ ਅੱਜ ‘ਵੀਟੋ’ ਕਰ ਦਿੱਤਾ। ਉਪ-ਰਾਜਪਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਨੂੰ ਰੱਦ ਕਰਨ ਤੋਂ ਦੋ ਦਿਨ ਬਾਅਦ ਦਿੱਲੀ ਪੁਲੀਸ ਵੱਲੋਂ ਸਿਫਾਰਸ਼ ਕੀਤੇ ਛੇ ਮੈਂਬਰੀ ਪੈਨਲ ’ਤੇ ਦਸਤਖਤ ਕੀਤੇ ਹਨ ਜਿਸ ’ਚ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਤੇ ਵਧੀਕ ਸਾਲਿਸਟਰ ਜਨਰਲ ਅਮਨ ਲੇਖੀ ਦੇ ਦਸਤਖ਼ਤ ਸ਼ਾਮਲ ਹਨ।ਦਿੱਲੀ ਸਰਕਾਰ ਨੇ ਕਿਹਾ ਕਿ ਉਸ ਦੇ ਵਕੀਲ ਰਾਹੁਲ ਮਹਿਰਾ ਤੇ ਉਨ੍ਹਾਂ ਦੀ ਟੀਮ ਨੂੰ ਕੇਸਾਂ ਨੂੰ ਸੰਭਾਲਣਾ ਚਾਹੀਦਾ ਹੈ ਪਰ ਉਪ ਰਾਜਪਾਲ ਨੇ ਅੱਗੇ ਵਧਦਿਆਂ ਪੁਲੀਸ ਵੱਲੋਂ ਸੁਝਾਏ ਗਏ ਵਕੀਲਾਂ ਦਾ ਸਮਰਥਨ ਕੀਤਾ। ਸ੍ਰੀ ਬੈਜਲ ਨੇ ਪੈਨਲ ਬਾਰੇ ਫੈਸਲਾ ਲੈਣ ਲਈ ਦਿੱਲੀ ਸਰਕਾਰ ਨੂੰ ਹਫ਼ਤਾ ਦਿੱਤਾ ਹੈ।