ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੀ ਪਹਿਲਕਦਮੀ ਦੇ ਹਿੱਸੇ ਵਜੋਂ ਪੈਟਰੋਨੇਟ ਐੱਲਐੱਨਜੀ ਲਿਮਟਿਡ ‘ਐੱਨਡੀਐੱਮਸੀ’ ਦੇ ਤਿੰਨ ਹਸਪਤਾਲਾਂ ਵਿਚ ਆਕਸੀਜਨ ਉਤਪਾਦਨ ਦੇ ਤਿੰਨ ਪਲਾਂਟ ਲਗਾਏਗੀ। ਹਿੰਦੂ ਰਾਓ ਹਸਪਤਾਲ, ਬਾਲਕ ਰਾਮ ਹਸਪਤਾਲ ਅਤੇ ਰਾਜਨ ਬਾਬੂ ਇੰਸਟੀਚਿਊਟ ਆਫ ਪਲਮਨਰੀ ਮੈਡੀਸਨ ਵਿੱਚ ਇਕ ਲਿਟਰ ਆਕਸੀਜਨ ਪ੍ਰਤੀ ਮਿੰਟ ਪੈਦਾ ਕਰਨ ਦੀ ਸਮਰੱਥਾ ਵਾਲਾ ਪਲਾਂਟ ਲੱਗੇਗਾ। ਇਸੇ ਤਰ੍ਹਾਂ ਤਿਲਕ ਨਗਰ ਹਸਪਤਾਲ ਅਤੇ ਦੱਖਣੀ ਦਿੱਲੀ ਨਗਰ ਨਿਗਮ ਅਧੀਨ ਆਉਂਦੇ ਕਾਲਕਾਜੀ ਵਿੱਚ ਪੂਰਨੀਮਾ ਸੇਠੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਪੀਐੱਸਏ ਆਧਾਰਿਤ ਪਲਾਂਟ ਜੂਨ ਦੇ ਅੱਧ ਤੱਕ ਕਾਰਜਸ਼ੀਲ ਬਣਾਏ ਜਾਣਗੇ।