ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਸਾਲ 14 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਦਿੱਲੀ ਵਾਸੀ ਅਕਤੂਬਰ ਤੋਂ ਮੁਫਤ ਬਿਜਲੀ ਸਕੀਮ ਦਾ ਲਾਭ ਤਾਂ ਹੀ ਲੈ ਸਕਦੇ ਹਨ ਜੇ ਉਹ ਇਸ ਦੀ ਚੋਣ ਕਰਦੇ ਹਨ।
ਦਿੱਲੀ ਵਿੱਚ ਅੱਜ ਪ੍ਰੈੱਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਲੋਕ ਹੁਣ ਮੁਫਤ ਬਿਜਲੀ ਯੋਜਨਾ ਦਾ ਲਾਭ ਲੈਣ ਲਈ 14 ਸਤੰਬਰ ਤੋਂ ਇੱਕ ਮਿਸਡ ਕਾਲ ਦੇ ਸਕਦੇ ਹਨ ਜਾਂ 7011311111 ’ਤੇ ਇੱਕ WhatsApp ਸੁਨੇਹਾ ਭੇਜ ਸਕਦੇ ਹਨ। ਇਸ ਕਦਮ ਨਾਲ ਦਿੱਲੀ ਸਰਕਾਰ ਦੀ ਬਿਜਲੀ ਸਬਸਿਡੀ ਲੈਣ ਦਾ ਬਦਲ ਹੁਣ ਮੂਲ ਰੂਪ ਵਿੱਚ ਉਪਲਬਧ ਨਹੀਂ ਹੋਵੇਗਾ ਤੇ ਹਰ ਸਾਲ, ਬਿਜਲੀ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਜਾਰੀ ਰੱਖਣ ਜਾਂ ਨਾ ਦੇਣ ਦਾ ਬਦਲ ਦਿੱਤਾ ਜਾਵੇਗਾ। ਇਸ ਸਮੇਂ ਜਿਨ੍ਹਾਂ ਲੋਕਾਂ ਦੀ ਬਿਜਲੀ ਦੀ ਖਪਤ 200 ਯੂਨਿਟ ਤੋਂ ਘੱਟ ਹੈ, ਉਨ੍ਹਾਂ ਨੂੰ ਬਿਜਲੀ ਦਾ ਕੋਈ ਖਰਚਾ ਨਹੀਂ ਦੇਣਾ ਪੈਂਦਾ। ਜਿਨ੍ਹਾਂ ਦੀ ਖਪਤ 400 ਯੂਨਿਟ ਤੱਕ ਹੈ, ਉਨ੍ਹਾਂ ਨੂੰ 50 ਫ਼ੀਸਦੀ ਸਬਸਿਡੀ ਮਿਲਦੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਵਾਸੀ ਆਪਣੇ ਬਿਜਲੀ ਬਿੱਲਾਂ ਦਾ ਪੂਰਾ ਭੁਗਤਾਨ ਕਰਨ ਲਈ ਤਿਆਰ ਹਨ ਅਤੇ ਬਿਜਲੀ ਸਬਸਿਡੀ ਛੱਡਣ ਬਦਲ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਮੁਫ਼ਤ ਬਿਜਲੀ ਸਕੀਮ ਉਨ੍ਹਾਂ ਲਈ ਜਾਰੀ ਰਹੇਗੀ ਜੋ ਇਸ ਦੀ ਮੰਗ ਕਰਦੇ ਹਨ ਅਤੇ ਅਪਲਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਲਈ ਸਬਸਿਡੀ ਲਈ ਅਰਜ਼ੀ ਦੇਣ ਲਈ ਭੌਤਿਕ ਅਤੇ ਇਲੈਕਟ੍ਰਾਨਿਕ ਦੋਵੇਂ ਤਰੀਕੇ ਉਪਲਬਧ ਹੋਣਗੇ। ‘ਇਲੈਕਟ੍ਰਾਨਿਕ ਵਿਧੀ ਵਿੱਚ, ਖਪਤਕਾਰ ਫ਼ੋਨ ਨੰਬਰ 7011311111 ’ਤੇ ਇੱਕ ਮਿਸਡ ਕਾਲ ਦੇ ਸਕਦੇ ਹਨ। ਉਨ੍ਹਾਂ ਨੂੰ ਇੱਕ ਲਿੰਕ ਦੇ ਨਾਲ ਇੱਕ ਸੁਨੇਹਾ ਪ੍ਰਾਪਤ ਹੋਵੇਗਾ ਤੇ ਇਸ ’ਤੇ ਕਲਿੱਕ ਕਰਨ ਨਾਲ, ਉਨ੍ਹਾਂ ਨੂੰ ਇੱਕ ਫਾਰਮ ਮਿਲੇਗਾ ਜਿਸ ਨੂੰ ਭਰਿਆ ਜਾ ਸਕਦਾ ਹੈ ਅਤੇ ਵਾਪਸ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੰਬਰ ਨੂੰ ‘ਹਾਇ’ ਭੇਜ ਕੇ ਵਟਸਐਪ ’ਤੇ ਵੀ ਵਰਤਿਆ ਜਾ ਸਕਦਾ ਹੈ ਅਤੇ ਇੱਕ ਫਾਰਮ ਪ੍ਰਾਪਤ ਕੀਤਾ ਜਾਵੇਗਾ ਜਿਸ ਨੂੰ ਭਰਿਆ ਜਾ ਸਕਦਾ ਹੈ ਅਤੇ ਸਬਸਿਡੀ ਲਈ ਅਪਲਾਈ ਕਰਨ ਲਈ ਭੇਜਿਆ ਜਾ ਸਕਦਾ ਹੈ।
ਫੋਨ ਨੰਬਰ ’ਤੇ ਮਿਸਡ ਕਾਲ ਜਾਂ ਵਟਸਐਪ ’ਤੇ ਸੁਨੇਹਾ ਦੇਣ ਦੀ ਅਪੀਲ
ਹੁਣ ਮੁਫਤ ਬਿਜਲੀ ਯੋਜਨਾ ਦਾ ਲਾਭ ਲੈਣ ਲਈ 14 ਸਤੰਬਰ ਤੋਂ ਇੱਕ ਮਿਸਡ ਕਾਲ ਦੇ ਸਕਦੇ ਹਨ ਜਾਂ 7011311111 ’ਤੇ ਇੱਕ WhatsApp ਸੁਨੇਹਾ ਭੇਜ ਸਕਦੇ ਹਨ।
ਸਿਸੋਦੀਆ ਵੱਲੋਂ ਜਾਨਕੀ ਦੇਵੀ ਸਕੂਲ ਦਾ ਦੌਰਾ
ਨਵੀਂ ਦਿੱਲੀ: ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਜਾਨਕੀ ਦੇਵੀ ਸਰਵੋਦਿਆ ਕੰਨਿਆ ਵਿਦਿਆਲਿਆ, ਮਯੂਰ ਵਿਹਾਰ ਫੇਜ਼-1 ਦਾ ਦੌਰਾ ਕੀਤਾ ਤੇ ਦੇਸ਼ ਭਗਤੀ ਪਾਠਕ੍ਰਮ ਦੇ ਤਹਿਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਨਿਰੀਖਣ ਕੀਤਾ। ਦੌਰੇ ਦੌਰਾਨ ਉਪ ਮੁੱਖ ਮੰਤਰੀ ਨੇ ਦੇਸ਼ ਭਗਤੀ ਦੀਆਂ ਜਮਾਤਾਂ ਦਾ ਨਿਰੀਖਣ ਕੀਤਾ ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਭਗਤੀ ਦੇ ਕੋਰਸ ਨੇ ਬੱਚਿਆਂ ਵਿੱਚ ਇਹ ਸੁਪਨਾ ਜਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜੇ ਦੇਸ਼ ਦੇ ਸਾਰੇ 130 ਕਰੋੜ ਲੋਕ ਪੂਰੀ ਦੇਸ਼ ਭਗਤੀ ਨਾਲ ਜੁੜ ਜਾਣ ਤਾਂ 5 ਸਾਲਾਂ ਵਿੱਚ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ।