ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਦਿੱਲੀ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਦਿੱਲੀ ਵਿੱਚ ਲਾਏ ਗਏ ਰਾਤ ਦੇ ਕਰਫਿਊ ਕਾਰਨ ਇਸ ਵਾਰ ਹੁਲੜਬਾਜ਼ ਕਾਬੂ ਹੇਠ ਰਹੇ। ਦਿੱਲੀ ਪੁਲੀਸ ਨੇ ਦੱਸਿਆ ਕਿ ਇਸ ਵਾਰ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਦੌਰਾਨ 26 ਵਿਅਕਤੀਆਂ ਨੂੰ ਗੈਰਕਾਨੂੰਨੀ ਵਾਹਨ ਚਲਾਉਣ, ਗੱਡੀਆਂ ਖ਼ਤਰਨਾਕ ਤਰੀਕੇ ਨਾਲ ਚਲਾਉਣ ਦੇ 174 ਮਾਮਲੇ, ਜਦੋਂ ਕਿ 706 ਵਿਅਕਤੀਆਂ ਨੂੰ ਅਣਅਧਿਕਾਰਤ ਥਾਵਾਂ ’ਤੇ ਪਾਰਕਿੰਗ ਲਈ ਜੁਰਮਾਨਾ ਕੀਤਾ ਗਿਆ। ਦਿੱਲੀ ਟਰੈਫਿਕ ਪੁਲੀਸ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ 1,336 ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੂਰੇ ਰਾਜ ਵਿੱਚ ਇੱਕ ਰਾਤ ਦਾ ਕਰਫਿਊ ਲਗਾ ਦਿੱਤਾ ਸੀ। ੰਯੁਕਤ ਪੁਲੀਸ ਕਮਿਸ਼ਨਰ ਮਨੀਸ਼ ਕੁਮਾਰ ਅਗਰਵਾਲ ਨੇ ਕਿਹਾ, ‘‘ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਟਰੈਫਿਕ ਜਾਮ ਤੇ ਟਰੈਫਿਕ ਦੀ ਉਲੰਘਣਾ ਦੀ ਗਿਣਤੀ ਕਨਾਟ ਪਲੇਸ ਤੇ ਇੰਡੀਆ ਗੇਟ ਦੇ ਨਾਲ-ਨਾਲ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਨਹੀਂ ਹੋਈ। ਅੰਕੜਿਆਂ ਮੁਤਾਬਕ 221 ਵਾਹਨ ਅਣਅਧਿਕਾਰਤ ਥਾਵਾਂ ’ਤੇ ਖੜੇ ਕੀਤੇ ਗਏ ਸਨ। ਉਸੇ ਸਮੇਂ ਸ਼ਾਮ ਵੇਲੇ ਦੋ ਸੜਕ ਹਾਦਸੇ ਵੀ ਹੋਏ. ਇਨ੍ਹਾਂ ਹਾਦਸਿਆਂ ਦੇ ਪੀੜਤਾਂ ਵਿਚ ਇਕ ਸਬ ਇੰਸਪੈਕਟਰ ਵੀ ਹੈ।