ਨਵੀਂ ਦਿੱਲੀ, 12 ਮਈ
ਇਥੇ ਮਥੁਰਾ ਰੋਡ ‘ਤੇ ਸਥਿਤ ਦਿੱਲੀ ਪਬਲਿਕ ਸਕੂਲ ਦੀ ਇਮਾਰਤ ‘ਚ ਬੰਬ ਦੀ ਧਮਕੀ ਵਾਲੀ ਈਮੇਲ ਫ਼ਰਜ਼ੀ ਨਿਕਲੀ। ਮਹੀਨੇ ਵਿੱਚ ਇਹ ਦੂਜੀ ਵਾਰ ਹੈ, ਜਦੋਂ ਸਕੂਲ ਨੂੰ ਕੈਂਪਸ ਵਿੱਚ ਬੰਬ ਲਗਾਏ ਜਾਣ ਦੀ ਈਮੇਲ ਧਮਕੀ ਮਿਲੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਨੂੰ ਭੇਜੀ ਈਮੇਲ ਦੇ ਸਬੰਧ ਵਿੱਚ ਸੂਚਨਾ ਮਿਲੀ ਸੀ, ਜਿਸ ਵਿੱਚ ਈਮੇਲ ਭੇਜਣ ਵਾਲੇ ਵਿਅਕਤੀ ਨੇ ਕਿਹਾ ਸੀ, ‘ਮੈਂ 12 ਮਈ ਨੂੰ ਸਵੇਰੇ 11 ਵਜੇ ਸਕੂਲ ਨੂੰ ਬੰਬ ਨਾਲ ਉਡਾ ਰਿਹਾ ਹਾਂ।’