ਨਵੀਂ ਦਿੱਲੀ, 18 ਫਰਵਰੀ
ਅਮਰੀਕਾ ਦੀ ਵਪਾਰ ਪ੍ਰਤੀਨਿਧੀ ਸੰਸਥਾ ਵੱਲੋਂ ਇਥੋਂ ਦੇ ਪਾਲਿਕਾ ਬਾਜ਼ਾਰ ਨੂੰ ‘ਬਦਨਾਮ ਬਜ਼ਾਰਾਂ ਦੀ ਸੂਚੀ’ ਵਿੱਚ ਸ਼ਾਮਲ ਕਰਨ ’ਤੇ ਪਾਲਿਕਾ ਬਾਜ਼ਾਰ ਸੰਘ ਨੇ ਸ਼ੁੱਕਰਵਾਰ ਨੂੰ ਇਤਰਾਜ਼ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਇਸ ਫਰਜ਼ੀ ਦੋਸ਼ ਨੂੰ ਵਾਪਸ ਲਿਆ ਜਾਵੇ। ਪਾਲਿਕਾ ਬਾਜ਼ਾਰ ਸੰਘ ਦੇ ਮੁਖੀ ਦਰਸ਼ਨ ਲਾਲ ਕੱਕੜ ਨੇ ਕਿਹਾ ਕਿ ਅਮਰੀਕੀ ਸੰਸਥਾ ਵੱਲੋਂ ਪਾਲਿਕਾ ਬਾਜ਼ਾਰ ਨੂੰ ਬਦਨਾਮ ਬਜ਼ਾਰਾਂ ਵਿੱਚ ਸ਼ਾਮਲ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰ ਸਥਾਨਕ ਉਤਪਾਦ ਵੇਚਦੇ ਹਨ ਜੋ ਕਿ ਨੌਜਵਾਨਾਂ ਦੇ ਮਨ ਨੂੰ ਲੁਭਾਉਂਦੇ ਹਨ ਤੇ ਅਮਰੀਕੀ ਸੰਸਥਾ ਨੂੰ ਉਪਰੋਕਤ ਦੋਸ਼ ਵਾਪਸ ਲੈਣੇ ਚਾਹੀਦੇ ਹਨ। -ਪੀਟੀਆਈ