ਨਵੀਂ ਦਿੱਲੀ, 8 ਜੂਨ
ਦੱਖਣੀ-ਪੂਰਬੀ ਦਿੱਲੀ ਦੇ ਜਾਮੀਆ ਨਗਰ ‘ਚ ਅੱਜ ਸਵੇਰੇ ਮੈਟਰੋ ਪਾਰਕਿੰਗ ‘ਚ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 90 ਵਾਹਨ ਸੜ ਕੇ ਸਵਾਹ ਹੋ ਗਏ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮੌਕੇ ‘ਤੇ 11 ਫਾਇਰ ਟੈਂਡਰ ਭੇਜੇ ਗਏ। ਮੈਟਰੋ ਪਾਰਕਿੰਗ ਵਿੱਚ 10 ਕਾਰਾਂ, ਮੋਟਰਸਾਈਕਲ, ਦੋ ਸਕੂਟਰਾਂ, 30 ਨਵੇਂ ਈ-ਰਿਕਸ਼ਾ, 50 ਪੁਰਾਣੇ ਈ-ਰਿਕਸ਼ਾ ਸਮੇਤ ਕਈ ਵਾਹਨਾਂ ਨੂੰ ਅੱਗ ਲੱਗ ਗਈ।