ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਰੋਹਿਣੀ ਦੇ ਪ੍ਰੇਮ ਨਗਰ ਵਿੱਚ ਇੱਕ ਔਰਤ ਅਤੇ ਉਸ ਦੀਆਂ ਤਿੰਨ ਤੇ ਛੇ ਸਾਲ ਦੀਆਂ ਦੋ ਧੀਆਂ ’ਤੇ ਕਥਿਤ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਕਾਰਨ ਛੇ ਸਾਲਾ ਲਕਸ਼ਮੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦਿੱਲੀ ਪੁਲੀਸ ਨੇ ਪੀੜਤ ਦੇ ਕਰੀਬੀ ਰਿਸ਼ਤੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਪੀੜਤ ਸ਼ੀਤਲ (24) ਦੇ ਭਰਾ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਭੈਣ ਤੇ ਭਾਣਜੀਆਂ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਚੀਆਂ ਦੀ ਹਾਲਤ ਵਿਗੜਨ ਮਗਰੋਂ ਉਨ੍ਹਾਂ ਸਫ਼ਦਰਜੰਗ ਭੇਜਿਆ ਗਿਆ ਜਿੱਥੇ ਲਕਸ਼ਮੀ ਦੀ ਮੌਤ ਹੋ ਗਈ ਤੇ ਛੋਟੀ ਬੱਚੀ ਨੈਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਕਥਿਤ ਹਮਲਾਵਰ ਦਾ ਨਾਂ ਨੀਰਜ ਦੱਸਿਆ ਗਿਆ ਹੈ। ਉਹ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨਾਲ ਆ ਕੇ ਨਾਲ ਰਹਿਣ ਲੱਗਾ ਸੀ। ਸ਼ੀਤਲ ਤਿੰਨ ਮਹੀਨੇ ਪਹਿਲਾਂ ਹੀ ਪਤੀ ਧਰਮਿੰਦਰ ਨਾਲ ਕਿਰਾਏ ਦੇ ਮਕਾਨ ’ਚ ਰਹਿਣ ਲੱਗੀ ਸੀ।