ਨਵੀਂ ਦਿੱਲੀ, 22 ਜਨਵਰੀ
ਦਿੱਲੀ ਵਿੱਚ ਕਰੋਨਾ ਵੈਕਸੀਨ ਦਾ ਪ੍ਰੀਕੋਸ਼ਨਰੀ (ਬੂਸਟਰ) ਡੋਜ਼ ਦੋ ਲੱਖ ਤੋਂ ਵਧ ਲੋਕਾਂ ਨੂੰ ਲੱਗ ਚੁੱਕਾ ਹੈ। ਕਰੋਨਾ ਦੀ ਰੋਕਥਾਮ ਲਈ ਦੇਸ਼ ਵਿੱਚ 10 ਜਨਵਰੀ ਤੋਂ ਬੂਸਟਰ ਡੋਜ਼ ਲੱਗਣੇ ਸ਼ੁਰੂ ਹੋਏ ਸਨ। ਫਿਲਹਾਲ ਇਹ ਡੋਜ਼ 60 ਸਾਲ ਤੋਂ ਵਧ ਉਮਰ ਦੇ ਲੋਕਾਂ, ਹੈਲਥਕੇਅਰ ਤੇ ਫਰੰਟ ਲਾਈਨ ਵਰਕਰਾਂ ਨੂੰ ਲੱਗ ਰਹੇ ਹਨ ਜਿਨ੍ਹਾਂ ਨੇ 9 ਮਹੀਨੇ ਪਹਿਲਾਂ ਕੋਵਿਡ ਦਾ ਦੂਸਰਾ ਟੀਕਾ ਲਗਵਾਇਆ ਸੀ। ਦਿੱਲੀ ਸਰਕਾਰ ਅਨੁਸਾਰ ਰਾਜਧਾਨੀ ਵਿੱਚ 2,00,149 ਲੋਕਾਂ ਨੂੰ ਬੂਸਟਰ ਡੋਜ਼ ਲੱਗ ਚੁੱਕਾ ਹੈ। -ਪੀਟੀਆਈ