ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਦਿੱਲੀ ਮੈਟਰੋ ਰੇਲਵੇ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਮੈਟਰੋ ਗੱਡੀਆਂ ਬਾਰੇ ਇੱਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਦੇ ਅੰਤ ਤੱਕ ਰਾਤ 11 ਵਜੇ ਤੋਂ ਸਵੇਰੇ 7 ਵਜੇ ਤੱਕ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਬਿਆਨ ਵਿੱਚ ਦੱਸਿਆ ਗਿਆ ਕਿ ਦਿੱਲੀ ਮੈਟਰੋ ਦੀ ਸੰਚਾਲਨ ਗਤੀ ਨੂੰ ਵਧਾਉਣ ਲਈ ਏਅਰਪੋਰਟ ਐਕਸਪ੍ਰੈੱਸ ਲਾਈਨ ’ਤੇ ਚੱਲ ਰਹੇ ਟਰੈਕ ਦੇ ਰੱਖ-ਰਖਾਅ ਦੇ ਕੰਮ ਦੇ ਮੱਦੇਨਜ਼ਰ ਐਕਸਪ੍ਰੈੱਸ ਲਾਈਨ ’ਤੇ ਰੇਲ ਗੱਡੀਆਂ 11 ਵਜੇ ਤੋਂ ਬਾਅਦ 7 ਵਜੇ ਤੱਕ ਥੋੜੀ ਪ੍ਰਭਾਵਿਤ ਹੋ ਸਕਦੀਆਂ ਹਨ। ਬਿਆਨ ਵਿੱਚ ਕਿਹਾ ਗਿਆ ਕਿ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਨਿਯਮਤ ਘੋਸ਼ਣਾਵਾਂ ਸਮੇਂ ਅਨੁਸਾਰ ਕੀਤੀਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ