ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਦਿੱਲੀ ਮੈਟਰੋ ਦੀਆਂ ਬਲੂ ਲਾਈਨ ਦੀਆਂ ਸੇਵਾਵਾਂ ਅੱਜ ਦੁਪਹਿਰ ਕਰੀਬ 2 ਵਜੇ ਤੱਕ ਪ੍ਰਭਾਵਿਤ ਹੋਈਆਂ ਤੇ ਲੋਕਾਂ ਨੂੰ ਕਈ ਸਟੇਸ਼ਨਾਂ ’ਤੇ ਪ੍ਰੇਸ਼ਾਨੀ ਝੱਲਣੀ ਪਈ। ਬਲੂ ਲਾਈਨ ਦੇ ਦੋ ਸਟੇਸ਼ਨਾਂ ਯਮੁਨਾ ਬੈਂਕ ਤੇ ਅਕਸ਼ਰਧਾਮ ਵਿਚਾਲੇ ਰੇਲਵੇ ਲਾਈਨ ਦੀ ਮੁਰੰਮਤ ਕਾਰਨ ਦੋਵਾਂ ਸਟੇਸ਼ਨਾਂ ਦਰਮਿਆਨ ਮੈਟਰੋ ਨਹੀਂ ਚਲਾਈ ਗਈ ਪਰ ਬਾਕੀ ਦਿੱਲੀ ਦੀਆਂ ਸਾਰੀਆਂ ਸੇਵਾਵਾਂ ਆਮ ਵਾਂਗ ਰਹੀਆਂ ਤੇ ਆਵਾਜਾਈ ਉਪਰ ਬਹੁਤਾ ਅਸਰ ਨਹੀਂ ਪਿਆ। ਮੈਟਰੋ ਵੱਲੋਂ ਮੁਸਾਫ਼ਿਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਨ੍ਹਾਂ ਦੋਵਾਂ ਸਟੇਸ਼ਨਾਂ ’ਤੇ ਐਤਵਾਰ ਨੂੰ ਰੇਲ ਪਟੜੀ ਦੀ ਮੁਰੰਮਤ ਕਾਰਨ ਸੇਵਾਵਾਂ ਬੰਦ ਰਹਿਣਗੀਆਂ। ਨੀਲੀ ਲਾਈਨ ਦੁਆਰਕਾ ਨੂੰ ਨੋਇਡਾ ਨਾਲ ਜੋੜਦੀ ਹੈ। ਨੋਇਡਾ ਇਲੈਕਟ੍ਰਾਨਿਕ ਸਿਟੀ ਤੋਂ ਦਵਾਰਕਾ ਜਾਣ ਵਾਲੇ ਯਾਤਰੀਆਂ ਨੂੰ ਯਮੁਨਾ ਬੈਂਕ ’ਤੇ ਟਰੇਨਾਂ ਬਦਲਣੀਆਂ ਪਈਆਂ। ਨੋਇਡਾ ਇਲੈਕਟ੍ਰਾਨਿਕ ਸਿਟੀ ਤੋਂ ਕੋਈ ਸਿੱਧੀ ਰੇਲਗੱਡੀ ਉਪਲਬਧ ਨਹੀਂ ਸੀ।