ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਆਰਡਬਲਿਯੂਏ ਐੱਨਜੀਓ ਈਕੋ ਕਲੱਬ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦਿਨ-ਰਾਤ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਰ ਵਿਅਕਤੀ ਨੂੰ ਪ੍ਰਦੂਸ਼ਣ ਵਿੱਚ ਆਪਣਾ ਹਿੱਸਾ ਘਟਾਉਣਾ ਪਵੇਗਾ। ਆਰਡਬਲਿਯੂਏ-ਐੱਨਜੀਓ, ਈਕੋ ਕਲੱਬ ਨੇ ਸੁਝਾਅ ਦਿੱਤਾ ਹੈ ਕਿ ‘ਰੈੱਡ ਲਾਈਟ ਚਾਲੂ, ਕਾਰ ਆਫ਼ ਡਰਾਈਵ’ ਨੂੰ ਜਾਰੀ ਰੱਖਿਆ ਜਾਵੇ। ਦਿੱਲੀ ਸਕੱਤਰੇਤ ਵਿੱਚ ਹੋਈ ਮੀਟਿੰਗ ਵਿੱਚ ਸੁਝਾਅ ਮੰਗੇ ਗਏ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਸਾਰੇ ਅਧਿਐਨ ਦਰਸਾ ਰਹੇ ਹਨ ਕਿ ਸਰਦੀਆਂ ਵਿੱਚ ਪ੍ਰਦੂਸ਼ਣ ਵਧਦਾ ਹੈ। ਪਹਿਲਾ ਕਾਰਨ ਦਿੱਲੀ ਅੰਦਰਲਾ ਪ੍ਰਦੂਸ਼ਣ ਹੈ ਜਦਕਿ ਦੂਜਾ, ਪ੍ਰਦੂਸ਼ਣ ਜੋ ਬਾਹਰੋਂ ਆਉਂਦਾ ਹੈ।