ਨਵੀਂ ਦਿੱਲੀ, 7 ਜੂਨ
ਕਰੋਨਾ ਲਾਗ ਨੂੰ ‘ਨਵਾਂ ਵਾਹਕ’ ਕਰਾਰ ਦਿੰਦਿਆਂ ਅੱਜ ਕੇਂਦਰ ਸਰਕਾਰ ਨੇ ਲੌਕਡਾਊਨ ਲਾਗੂ ਕਰਨ ਦੇ ਫ਼ੈਸਲੇ ਦਾ ਬਚਾਅ ਕੀਤਾ ਅਤੇ ਕੋਵਿਡ-19 ਨਾਲ ਨਜਿੱਠਣ ਲਈ ਤਕਨੀਕੀ ਮਾਹਿਰਾਂ ਦੀ ਰਾਇ ਨਾ ਲੈਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਨੂੰ ਨਿਰਮੂਲ ਦੱਸਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਲਾਗ ਇੱਕ ਨਵਾਂ ਵਾਹਕ ਹੈ, ਜਿਸ ਬਾਰੇ ਅਜੇ ਤੱਕ ਸਭ ਕੁਝ ਪਤਾ ਨਹੀਂ ਲੱਗਾ। ਦੇਸ਼ ਨੂੰ ਕਰੋਨਾ ਸੰਕਟ ’ਚੋਂ ਕੱਢਣ ਲਈ ਸਰਕਾਰ ਦੀ ਰਣਨੀਤੀ ਗਿਆਨ ਤੇ ਤਜਰਬੇ ’ਤੇ ਆਧਾਰਤ ਹੈ। ਇਸ ਸਬੰਧੀ ਇੱਕ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਿਹਤ ਸਬੰਧੀ ਅਤੇ ਕਈ ਹੋਰ ਮਾਹਿਰ ਸ਼ਾਮਲ ਹਨ।