ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਪ੍ਰਸਿੱੱਧ ਸਿੱੱਖ ਇਤਿਹਾਸਕਾਰ ਤੇ ਬਾਲ-ਸਾਹਿਤਕਾਰ ਡਾ. ਹਰਬੰਸ ਸਿੰਘ ਚਾਵਲਾ ਦੇ ਦੇਹਾਂਤ ਨਾਲ ਪੰਜਾਬੀ ਲੋਕ ਮੰਚ ਨੂੰ ਵੱੱਡੀ ਢਾਅ ਲੱੱਗੀ ਹੈ। ਮੰਚ ਦੇ ਜਨਰਲ ਸਕੱੱਤਰ ਡਾ. ਪ੍ਰਿਥਵੀ ਰਾਜ ਥਾਪਰ ਨੇ ਦੱੱਸਿਆ ਕਿ ਉਹ ਕਰੋਨਾ ਤੋਂ ਪੀੜਤ ਸਨ। ਉਹ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਵੀ ਜੂਝ ਰਹੇ ਸਨ। ਦਿੱੱਲੀ ਦੇ ਸ੍ਰੀ ਗੁਰੁ ਤੇਗ ਬਹਾਦਰ ਖ਼ਾਲਸਾ ਕਾਲਜ ਤੋਂ ਇਤਿਹਾਸ ਦੇ ਪ੍ਰੋਫੈਸਰ ਅਤੇ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਡਾ. ਚਾਵਲਾ ਪੰਜਾਬੀ ਸਾਹਿਤ ਲਈ ਅਖੀਰ ਤੱਕ ਸਰਗਰਮ ਰਹੇ। ਬਿਮਾਰੀ ਦੀ ਹਾਲਤ ਵਿਚ ਵੀ ਉਨ੍ਹਾਂ ਨੇ ਕਈ ਪੁਸਤਕਾਂ ਪੰਜਾਬੀ ਪਾਠਕਾਂ ਦੀ ਨਜ਼ਰ ਕੀਤੀਆਂ। ਇਸ ਸਮੇਂ ਉਹ ਪੰਜਾਬੀ ਲੋਕ ਮੰਚ, ਦਿੱੱਲੀ (ਰਜਿ.) ਦੇ ਪ੍ਰਧਾਨ ਸਨ। ‘ਪੰਜਾਬ ਦੇ ਕੌਮੀ ਸ਼ਹੀਦ’ ਸਮੇਤ ਸਿੱੱਖ ਜਰਨੈਲਾਂ ਦੀਆਂ ਜੀਵਨੀਆਂ ਉਨ੍ਹਾਂ ਦੀਆਂ ਪ੍ਰਸਿੱੱਧ ਕਿਤਾਬਾਂ ਸਨ। ਉਨ੍ਹਾਂ ਨੇ ‘ਪਰੀਆਂ ਦਾ ਟਾਪੂ’, ‘ਸੋਨ ਚਿੜੀ ਤੇ ਵਚਿੱੱਤਰ ਰੁੱੱਖ’ ਆਦਿ ਪੁਸਤਕਾਂ ਨਾਲ ਪੰਜਾਬੀ ਬਾਲ ਸਾਹਿਤ ਦੇ ਭੰਡਾਰ ਵਿਚ ਵਾਧਾ ਕੀਤਾ। ਪੰਜਾਬੀ ਜਗਤ ਦੀਆਂ ਉੱਘੀਆਂ ਸੰਸਥਾਵਾਂ ਤੇ ਸ਼ਖ਼ਸੀਅਤਾਂ ਵਿਚ ਡਾ. ਚਾਵਲਾ ਦੇ ਅਕਾਲ ਚਲਾਣੇ ਕਾਰਨ ਸੋਗ ਦੀ ਲਹਿਰ ਹੈ। ਪੰਜਾਬੀ ਲੋਕ ਮੰਚ ਦੇ ਸਰਪ੍ਰਸਤ ਡਾ. ਹਰਮੀਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਡਾ. ਜਸਪਾਲ ਸਿੰਘ, ਪ੍ਰੋ. ਰਵੀ ਰਵਿੰਦਰ, ਪ੍ਰੋ. ਰਵੇਲ ਸਿੰਘ, ਪ੍ਰੋ. ਮਨਜੀਤ ਸਿੰਘ, ਦਿੱੱਲੀ ਸਿੱੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀ.ਕੇ. ਅਤੇ ਪਰਮਜੀਤ ਸਿੰਘ ਸਰਨਾ, ਡਾ. ਜਸਵਿੰਦਰ ਸਿੰਘ, ਡਾ. ਜਤਿੰਦਰਬੀਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਗੁਰਮੋਹਿੰਦਰ ਸਿੰਘ, ਪ੍ਰਕਾਸ਼ ਸਿੰਘ ਗਿੱੱਲ, ਡਾ. ਹਰਬੰਸ ਕੌਰ ਸੱਗੂ, ਹਰਜਿੰਦਰ ਸਿੰਘ ਤੇ ਕੁਲਮੋਹਨ ਸਿੰਘ, ਰੁਪਿੰਦਰ ਸਿੰਘ, ਗੁਰਬਚਨ ਸਿੰਘ ਭੁੱੱਲਰ, ਡਾ. ਰੇਣੁਕਾ ਸਿੰਘ, ਬਲਬੀਰ ਮਾਧੋਪੁਰੀ, ਡਾ. ਵਨੀਤਾ, ਸ੍ਰੀ ਨਛੱਤਰ, ਡਾ. ਕਰਨਜੀਤ ਸਿੰਘ, ਦਰਸ਼ਨ ਸਿੰਘ ਆਸ਼ਟ, ਪਵਨ ਹਰਚੰਦਪੁਰੀ, ਅਸ਼ੋਕ ਵਾਸਿਸ਼ਟ, ਬਲਵਿੰਦਰ ਸਿੰਘ ਬਰਾੜ ਅਤੇ ਕਹਾਣੀਕਾਰਾ ਬਚਿੰਤ ਕੌਰ ਨੇ ਡਾ. ਚਾਵਲਾ ਦੇ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ।