ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਜੈ ਕਿਸਾਨ ਅੰਦੋਲਨ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਰਾਜ ਵਿੱਚ ਬਾਜਰੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਕਿਹਾ ਹੈ। ਇਹ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜਦੋਂ ਕਿ ਬਾਜਰੇ ਦੀ ਕਾਸ਼ਤ ਦੀ ਵਿਆਪਕ ਲਾਗਤ 1549 ਰੁਪਏ ਪ੍ਰਤੀ ਕੁਇੰਟਲ ਹੈ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਸਿਰਫ 1100 ਰੁਪਏ ਤੋਂ 1300 ਰੁਪਏ ਦੇ ਵਿਚਕਾਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ 250 ਤੋਂ 450 ਰੁਪਏ ਪ੍ਰਤੀ ਕੁਇੰਟਲ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਬਾਜਰੇ ਦਾ ਸਭ ਤੋਂ ਵੱਡਾ ਉਤਪਾਦਕ ਹੈ ਤੇ ਦੇਸ਼ ਵਿੱਚ ਕੁੱਲ ਬਾਜਰੇ ਦੇ ਉਤਪਾਦਨ ਦਾ ਅੱਧਾ ਉਤਪਾਦਨ ਕਰਦਾ ਹੈ। ਰਾਜ ਕੋਲ ਕਟਾਈ ਹੋਈ ਫਸਲ ਖਰੀਦਣ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਹੈ।