ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਗੁਰਦੁਆਰਾ ਰਕਾਬ ਗੰਜ ਦੇ ਮਹੀਨਾਵਾਰ ਭਾਸ਼ਣ ਦੀ ਲੜੀ ਤਹਿਤ ‘ਨੀਚਹ ਊਚ ਕਰੈ ਮੇਰਾ ਗੋਬਿੰਦੁ: ਸੰਕਲਪ ਤੇ ਪਰੰਪਰਾ’ ਦੇ ਸਿਰਲੇਖ ’ਤੇ ਭਾਸ਼ਣ ਕਰਵਾਇਆ ਗਿਆ। ਡਾ. ਰਵੇਲ ਸਿੰਘ ਨੇ ਦੱਸਿਆ ਕਿ ਪ੍ਰੋ. ਰਾਜ ਕੁਮਾਰ ਹੰਸ ਵੱਲੋਂ ਗੁਰੂ ਰਵਿਦਾਸ ਦੇ ਬੇਗਮਪੁਰਾ ਸੰਕਲਪ ਬਾਰੇ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਸਾਰੇ ਗੁਰੂਆਂ ਵੱਲੋਂ ਇੱਕ ਸਮਾਜ, ਜਾਤਪਾਤ ਤੋਂ ਰਹਿਤ ਲੋਕਾਈ ਦੀ ਸਿਰਜਣਾ ਤੇ ਦੱਬੇ-ਕੁਚਲੇ ਜਾ ਰਹੇ ਵਰਗ ਨਾਲ ਖੜ੍ਹਨਾ ਤੇ ਇਸਤਰੀ ਦਾ ਆਦਰ ਦਾ ਸੰਕਲਪ ਲਿਆ ਗਿਆ। ਭਾਸ਼ਣਕਰਤਾ ਨੇ ਕਿਹਾ ਕਿ ਬੰਦਾ ਬਹਾਦਰ ਨੇ ਵੀ ਉਸੇ ਸੰਕਲਪ ਤੋਂ ਪ੍ਰੇਰਨਾ ਲਈ ਸੀ, ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਨ ਵੇਲੇ ਵੀ ਹਰ ਵਰਗ ਨੂੰ ਨੁਮਾਇੰਦਗੀ ਦੀ ਗੱਲ ਹੋਈ। ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਆਦਿ ਹਾਜ਼ਰ ਸਨ।