ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਸੰਗਰਾਮ ਵਿੱਚ ਅਕਾਲੀਆਂ ਦਾ ਯੋਗਦਾਨ’ ਵਿਸ਼ੇ ’ਤੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਲੈਕਚਰ ਦਿੱਤਾ। ਇਸਦੀ ਪ੍ਰਧਾਨਗੀ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਇਨਫਰਾਸਟਰਕਚਰ ਰੈਗੂਲੇਟਰੀ ਅਥਾਰਿਟੀ ਮੁਹਾਲੀ ਦੇ ਚੇਅਰਮੈਨ ਜਤਿੰਦਰਬੀਰ ਸਿੰਘ (ਆਈਏਐੱਸ) ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਪ੍ਰੋ. ਰਵੇਲ ਸਿੰਘ ਨੇ ਸਦਨ ਦੀਆਂ ਲਗਾਤਾਰੀ ਚੱਲ ਰਹੀਆਂ ਅਕਾਦਮਿਕ ਗਤੀਵਿਧੀਆਂ ਦਾ ਜ਼ਿਕਰ ਕੀਤਾ।