ਨਵੀਂ ਦਿੱਲੀ: ਪੰਜਾਬੀ ਚੈਂਬਰ ਆਫ਼ ਕਾਮਰਸ (ਪੀਸੀਸੀ) ਦੀ ਦਿੱਲੀ ਇਕਾਈ ਦੀ ਸ਼ੁਰੂਆਤ ਕੀਤੀ ਗਈ ਤੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਤਹਿਤ ਇਸ ਸੰਸਥਾ ਨੂੰ ਨਿਊਜਰਸੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਕੀਤੀ ਗਈ। ਮੌਜੂਦਾ ਕੌਮਾਂਤਰੀ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਦਿੱਲੀ ਚੈਪਟਰ ਨੂੰ ਵਰਚੁਅਲ ਸ਼ੁਰੂ ਕੀਤਾ ਜਿਸ ਵਿੱਚ ਪੰਜਾਬੀ ਪਿਛੋਕੜ ਦੇ 100 ਤੋਂ ਵੱਧ ਲੋਕ ਸ਼ਾਮਲ ਹੋਏ ਜੋ ਵੱਖ-ਵੱਖ ਥਾਵਾਂ ਤੋਂ ਸਨ। –ਪੱਤਰ ਪ੍ਰੇਰਕ