ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਗਏ ਮੰਚ ਉਪਰ ਅੱਜ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਈਆਂ ਬੀਬੀਆਂ ਵੱਲੋਂ ਧਾਰਮਿਕ ਧਾਰਨਾਵਾਂ ਦਾ ਕੀਰਤਨ ਕੀਤਾ ਗਿਆ ਤੇ ਗੁਰਬਾਣੀ ਵਿਚਾਰ ਪੇਸ਼ ਕੀਤੇ ਗਏ ,ਜਿਸ ਵਿੱਚ ਬੱਚੇ ਵੀ ਸ਼ਾਮਲ ਹੋਏ। ਮਰਿਆਦਾ ਵਿੱਚ ਸਿੰਘੂ ਵਿੱਚ ਆਈ ਔਰਤਾਂ ਦੀ ਸੰਗੀਤ ਮੰਡਲੀ ਦੇ ਧਾਰਮਿਕ ਰੰਗ ਜਮਾਇਆ। ਇਸਤਰੀ ਸਤਿਰੰਗ ਦੀਆਂ ਬੀਬੀਆਂ ਨਾਲ ਬੱਚਿਆਂ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਦਿੱਲੀ ਤੋਂ ਰੋਜ਼ਾਨਾ ਹੀ ਸੈਂਕੜੇ ਲੋਕ ਸਿੰਘੂ ਵਿੱਚ ਪਹੁੰਚਦੇ ਹਨ ਤੇ ਸੇਵਾ ਕਰਦੇ ਹਨ। ਲੋੜ ਮੁਤਾਬਕ ਉਹ ਧਰਨਾ ਦੇ ਰਹੇ ਕਿਸਾਨਾਂ ਲਈ ਸਾਮਾਨ ਵੀ ਦੇ ਜਾਂਦੇ ਹਨ।