ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਮੱਧ ਦਿੱਲੀ ਦੇ ਕਮਲਾ ਮਾਰਕੀਟ ਖੇਤਰ ਵਿੱਚ ਦੋ ਜਣਿਆਂ ਵਿਚਕਾਰ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ 55 ਸਾਲਾ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਮਿੰਟੋ ਰੋਡ ’ਤੇ ਵਾਪਰੀ। ਮ੍ਰਿਤਕ ਦੀ ਪਛਾਣ ਗੰਗਾ ਮਹਤੋ ਆਟੋਰਿਕਸ਼ਾ ਚਾਲਕ ਵਜੋਂ ਹੋਈ। ਉਸ ਨੂੰ ਚਾਕੂ ਮਾਰੇ ਜਾਣ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀ ਮੌਕੇ ’ਤੇ ਪਹੁੰਚੇ ਅਤੇ ਭੱਜਣ ਦੀ ਕੋਸ਼ਿਸ਼ ਕਰਦੇ ਕਥਿਤ ਕਾਤਲ ਨੂੰ ਫੜ ਲਿਆ। ਇਸ ਦੌਰਾਨ ਮੁਲਜ਼ਮ ਨੇ ਇੱਕ ਹੋਰ ਵਿਅਕਤੀ ਨੂੰ ਵੀ ਤਲਵਾਰ ਮਾਰ ਦਿੱਤੀ। ਮੁਲਜ਼ਮ ਗੁਰਦੀਪ ਸਿੰਘ (41) ਇੱਕ ਫਾਈਨਾਂਸਰ ਹੈ, ਜੋ ਸੀਆ ਰਾਮ (43) ਨਾਂ ਦੇ ਵਪਾਰੀ ਨੂੰ ਉਸ ਦੀ ਸਪੇਅਰ ਪਾਰਟਸ ਦੀ ਦੁਕਾਨ ’ਤੇ ਮਿਲਣ ਗਿਆ ਸੀ। ਪੁਲੀਸ ਨੇ ਦੱਸਿਆ ਕਿ ਗੁਰਦੀਪ ਨੇ ਪਹਿਲਾਂ ਰਾਮ ਨੂੰ 1 ਲੱਖ ਰੁਪਏ ਉਧਾਰ ਦਿੱਤੇ ਸਨ ਅਤੇ ਉਹ ਲੈਣ ਗਿਆ ਸੀ।