ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੀਵਾਲੀ ਦੀ ਰਾਤ ਦਿੱਲੀ ਦੇ ਅਕਸ਼ਰਧਾਮ ਮੰਦਰ ਵਿੱਚ ਸ਼ਾਮ 7.39 ਮਿੰਟ ਉਪਰ ਦੀਵਾਲੀ ਦੀ ਪੂਜਾ ਕੀਤੀ ਤੇ ਮੰਤਰ ਉਚਾਰੇ। ਇਸ ਦੌਰਾਨ ਕੇਜਰੀਵਾਲ ਦੇ ਪਰਿਵਾਰ ਤੇ ਮੰਤਰੀ ਮੰਡਲ ਦੇ ਸਾਥੀ ਵੀ ਪੂਜਾ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ਨੂੰ ਸੰਦੇਸ਼ ਦਿੱਤਾ, ‘ਤੁਹਾਡੇ ਸਭ ਦੇ ਘਰਾਂ ਵਿੱਚ ਲਕਸ਼ਮੀ ਦਾ ਨਿਵਾਸ ਹੋਵੇ, ਸਭ ਦਾ ਮੰਗਲ ਹੋਵੇ। ਸਭ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ, ਆਪ ਸਭ ਉਪਰ ਮਾਂ ਲਕਸ਼ਮੀ ਦਾ ਆਸ਼ੀਰਵਾਦ ਸਦਾ ਬਣਿਆ ਰਹੇ।’
ਉਨ੍ਹਾਂ ਕਿਹਾ ਕਿ ਇਸ ਦੀਵਾਲੀ ਸਭ ਦਿੱਲੀ ਵਾਸੀਆਂ ਨੇ ਮਿਲ ਕੇ ਲਕਸ਼ਮੀ ਦੀ ਪੂਜਾ ਕੀਤੀ। ਉਨ੍ਹਾਂ ਲੋਕਾਂ ਨੂੰ ਟੀਵੀ ਚਲਾ ਕੇ ਇੱਕ ਸਾਥ ਪੂਜਾ ਕਰਨ ਦਾ ਸੱਦਾ ਦਿੱਤਾ। ਹਾਲਾਂ ਕਿ ਉਨ੍ਹਾਂ ਪਟਾਕੇ ਨਾ ਚਲਾਉਣ ਦੀ ਅਪੀਲੀ ਜੋ ਬੇਅਸਰ ਰਹੀ। ‘ਆਪ’ ਦੇ ਕਾਰਕੁਨਾਂ ਨੇ ਕੌਮੀ ਕਨਵੀਨਰ ਦੇ ਸੱਦੇ ਦਾ ਅਮਲ ਕੀਤਾ ਤੇ ਸੋਸ਼ਲ ਮੀਡੀਆ ਉਪਰ ਪ੍ਰਚਾਰਿਆ।