ਕੇਜਰੀਵਾਲ ਵੱਲੋਂ ਰਾਜੀਵ ਗਾਂਧੀ ਸੁਪਰ ਸਪੈਸ਼ੈਲਿਟੀ ਹਸਪਤਾਲ ਦਾ ਦੌਰਾ

ਕੇਜਰੀਵਾਲ ਵੱਲੋਂ ਰਾਜੀਵ ਗਾਂਧੀ ਸੁਪਰ ਸਪੈਸ਼ੈਲਿਟੀ ਹਸਪਤਾਲ ਦਾ ਦੌਰਾ

ਕਰੋਨਾ ਪਾਜ਼ੇਟਿਵ ਮਰੀਜ਼ ਦਾ ਵੀਡੀਓ ਕਾਲ ਜ਼ਰੀਏ ਹਾਲ ਜਾਣਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੱੁਖ ਮੰਤਰੀ ਮਨੀਸ਼ ਸਿਸੋਦੀਅਾ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 6 ਜੁਲਾਈ

ਇਥੇ ਦਿੱਲੀ ਸਰਕਾਰ ਆਈਸੀਯੂ ਬੈੱਡਾਂ ਨੂੰ ਰੈਮਪ ਅਪ ਕਰਨ ਲਈ ਸਾਰੇ ਯਤਨ ਕਰ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਐੱਲਐੱਨਜੇਪੀ ਅਤੇ ਰਾਜੀਵ ਗਾਂਧੀ ਸੁਪਰ ਸਪੈਸ਼ੈਲਿਟੀ ਹਸਪਤਾਲਾਂ ਲਈ ਕੋਵਿਡ -19 ਦੇ ਮਰੀਜ਼ਾਂ ਦੀ ਸਮਰੱਥਾ ਅਤੇ ਇਸ ਦੀ ਗਿਣਤੀ ਕ੍ਰਮਵਾਰ 180 ਅਤੇ 200 ਹੋ ਗਈ ਹੈ।

ਦੋਵੇਂ ਹਸਪਤਾਲ ਕੌਮੀ ਰਾਜਧਾਨੀ ਵਿੱਚ ਕੋਵਿਡ-19 ਸਹੂਲਤਾਂ ਨੂੰ ਸਮਰਪਿਤ ਹਨ। ਕੇਜਰੀਵਾਲ ਨੇ ਰਾਜੀਵ ਗਾਂਧੀ ਸੁਪਰ ਸਪੈਸ਼ੈਲਿਟੀ ਹਸਪਤਾਲ (ਆਰਜੀਐੱਸਐੱਚ) ਦਾ ਦੌਰਾ ਕਰਨ ਤੋਂ ਤੁਰੰਤ ਬਾਅਦ ਕਰੋਨਾਵਾਇਰਸ ਦੇ ਮਰੀਜ਼ਾਂ ਲਈ ਆਈਸੀਯੂ ਬਿਸਤਰੇ ਵਿੱਚ ਵਾਧੇ ਬਾਰੇ ਟਵੀਟ ਕੀਤਾ, ਜਿੱਥੇ ਉਸਨੇ ਸਹੂਲਤ ਵਿੱਚ ਠੀਕ ਹੋਏ 1000 ਵੇਂ ਕੋਵਿਡ-19 ਮਰੀਜ਼ ਦਾ ਸਨਮਾਨ ਕੀਤਾ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ, ਐੱਲਐੱਨਜੇ ਪੀ ਕੋਲ 60-60 ਆਈਸੀਯੂ ਬਿਸਤਰੇ ਸਨ ਅਤੇ ਰਾਜੀਵ ਗਾਂਧੀ ਹਸਪਤਾਲ ਵਿੱਚ ਆਈਸੀਯੂ ਬੈੱਡ ਸਨ। ਇਨ੍ਹਾਂ ਨੂੰ ਕ੍ਰਮਵਾਰ 180 ਅਤੇ 200 ਕਰ ਦਿੱਤਾ ਗਿਆ ਹੈ। ਕੋਵਿਡ ਹਸਪਤਾਲ ਦੇ ਬਿਸਤਰੇ ਲਈ ਲੋੜੀਂਦੇ ਪ੍ਰਬੰਧ ਕਰਨ ਤੋਂ ਬਾਅਦ, ਸਰਕਾਰ ਹੁਣ ਆਈਸੀਯੂ ਵਧਾਉਣ ਲਈ ਸਾਰੇ ਯਤਨ ਕਰ ਰਹੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All