ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਾਰੇ ਬਾਲਗਾਂ ਨੂੰ ਕਰੋਨਾਵਾਇਰਸ ਦੇ ਟੀਕੇ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਟੀਕਾਕਰਨ ਕੇਂਦਰ ਵੱਡੇ ਪੱਧਰ ‘ਤੇ ਸਥਾਪਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਕਰੋਨਾਵਾਇਰਸ ਦੇ ਟੀਕੇ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਦਿੱਲੀ ਵਿਚ ਟੀਕਾਕਰਨ ਮੁਹਿੰਮ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਵੱਧ ਤੋਂ ਵੱਧ ਟੀਕੇ ਕੇਂਦਰ ਖੋਲ੍ਹਣ ਦੀ ਵੀ ਯੋਜਨਾ ਬਣਾਈ ਗਈ ਹੈ। ਦਿਨ ਵਿਚ ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਸੀ ਕਿ 18-24 ਉਮਰ ਸਮੂਹ ਦੇ ਲੋਕਾਂ ਦੇ ਟੀਕਾ ਲਗਾਉਣ ਲਈ ਦਿੱਲੀ ਕੋਲ ‘ਟੀਕੇ ਨਹੀਂ’ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਕਰੋਨਾ ਦਾ ਦੂਜਾ ਟੀਕਾ ਲਗਵਾਇਆ।