ਕੇਜਰੀਵਾਲ ਵੱਲੋਂ ਹਰ ਕੋਵਿਡ-ਮੌਤ ਦਾ ਆਡਿਟ ਕਰਨ ਦੀ ਹਦਾਇਤ

ਕੇਜਰੀਵਾਲ ਵੱਲੋਂ ਹਰ ਕੋਵਿਡ-ਮੌਤ ਦਾ ਆਡਿਟ ਕਰਨ ਦੀ ਹਦਾਇਤ

ਨਵੀਂ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ’ਤੇ ਕਰੋਨਾ ਟੈਸਟ ਕਰਵਾਉਂਦੇ ਹੋਏ ਯਾਤਰੀ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਨਵੰਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਹਰਾਂ ਨੂੰ ਕੋਵਿਡ -19 ਮੌਤਾਂ ਦੇ ਮਾਮਲਿਆਂ ਦੀ ਆਡਿਟ ਕਰਨ ਤੇ ਸ਼ਹਿਰ ਵਿੱਚ ਲਾਗ ਵਿੱਚ ਤੇਜ਼ੀ ਦੇ ਦਰਮਿਆਨ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੇ ਉਪਾਅ ਸੁਝਾਉਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਇਹ ਬੇਨਤੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਇੱਕ ਮੀਟਿੰਗ ਵਿੱਚ ਕੀਤੀ ਜਿਸ ਦੀ ਪ੍ਰਧਾਨਗੀ ਉਪ ਰਾਜਪਾਲ ਅਨਿਲ ਬੈਜਲ ਕਰ ਰਹੇ ਸਨ।

ਮੁੱਖ ਮੰਤਰੀ ਨੇ ਮਾਹਰਾਂ ਨੂੰ ਮੌਤ ਦੇ ਮਾਮਲਿਆਂ ਦੀ ਪੜਤਾਲ ਕਰਨ ਤੇ ਅਜਿਹੇ ਉਪਾਅ ਸੁਝਾਉਣ ਲਈ ਕਿਹਾ ਜੋ ਰਾਸ਼ਟਰੀ ਰਾਜਧਾਨੀ ਵਿਚ ਮੌਤਾਂ ਨੂੰ ਘਟਾ ਸਕਦੇ ਹਨ। ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ 23 ਨਵੰਬਰ ਨੂੰ ਕੋਵਿਡ-19 ਮੌਤਾਂ ਦੀ ਕੁੱਲ ਗਿਣਤੀ 8512 ਸੀ ਜਦੋਂ ਕਿ ਨਾਗਰਿਕ ਸੰਸਥਾਵਾਂ ਨੇ 10318 ਅੰਤਿਮ ਸੰਸਕਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਪੰਜਵੇਂ ਦਿਨ 100 ਤੋਂ ਵੱਧ ਕੋਵਿਡ -19 ਮੌਤਾਂ ਦਰਜ ਕੀਤੀਆਂ ਗਈਆਂ ਤੇ ਮੌਤ ਦਰ 1.89% ਰਹੀ। ਸੋਮਵਾਰ ਨੂੰ 121 ਦੇ ਮੁਕਾਬਲੇ ਮੰਗਲਵਾਰ ਨੂੰ ਕੁੱਲ 109 ਮੌਤਾਂ ਦਰਜ ਕੀਤੀਆਂ ਗਈਆਂ। ਪਿਛਲੇ 13 ਦਿਨਾਂ ਵਿਚ ਇਹ ਸੱਤਵੀਂ ਵਾਰ ਹੈ ਜਦੋਂ ਮੌਤ ਦੀ ਰੋਜ਼ਾਨਾ ਗਿਣਤੀ 100 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ 121, ਐਤਵਾਰ ਨੂੰ 121, ਸ਼ਨੀਵਾਰ ਨੂੰ 111, ਸ਼ੁੱਕਰਵਾਰ ਨੂੰ 118, 18 ਨਵੰਬਰ ਨੂੰ 131 (ਹੁਣ ਤੱਕ ਦੀ ਸਭ ਤੋਂ ਵੱਧ)ਤੇ 12 ਨਵੰਬਰ ਨੂੰ 104 ਮੌਤਾਂ ਦੀ ਖਬਰ ਦਿੱਤੀ ਸੀ। ਜਿਕਰਯੋਗ ਹੈ ਕਿ ਦਿੱਲੀ ਨਗਰ ਨਿਗਮਾਂ ਅਧੀਨ ਆਉਂਦੀਆਂ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੇ ਸਸਕਾਰ ਦੌਰਾਨ ਕਰੋਨਾ ਕਾਰਨ ਮ੍ਰਿਤਕਾਂ ਤੇ ਮੌਤਾਂ ਦੇ ਸਰਕਾਰੀ ਅੰਕੜਿਆਂ ਵਿੱਚ ਵਿਸੰਗਤੀ ਪਾਈ ਜਾ ਰਹੀ ਹੈ।

ਘਰਾਂ ’ਚ ਇਕਾਂਤਵਾਸ ਗੰਭੀਰ ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਨ ਦੇ ਨਿਰਦੇਸ਼

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪਰਾਜਪਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਘਰਾਂ ਵਿੱਚ ਇਕਾਂਤਵਾਸ ਤਹਿਤ ਇਲਾਜ ਕਰਵਾ ਰਹੇ ਕੋਵਿਡ ਮਰੀਜ਼ਾਂ ਨੂੰ ਹਾਲਤ ਗੰਭੀਰ ਹੋਣ ‘ਤੇ ਸਮੇਂ ਸਿਰ ਹਸਪਤਾਲਾਂ ਵਿੱਚ ਭੇਜਣ ਦੇ ਪ੍ਰਬੰਧ ਕਰਨ। ਦਿੱਲੀ ਵਿੱਚ 22 ਹਜ਼ਾਰ ਤੋਂ ਵੱਧ ਲੋਕ ਇਕਾਂਤਵਾਸ ਹਨ। ਉਨ੍ਹਾਂ ਜਾਂਚ, ਇਕਾਂਤਵਾਸ ਤਹਿਤ ਕੋਵਿਡ ਨੇਮਾਂ ਦੀ ਸਹੀ ਪਾਲਣਾ ਲਾਜ਼ਮੀ ਕਰਨ, ਮਰੀਜ਼ਾਂ ਨੂੰ ਗੰਭੀਰ ਹੋਣ ਦੀ ਹਾਲਤ ਵਿੱਚ ਢੁੱਕਵੇਂ ਸਮੇਂ ਵਿੱਚ ਹਸਪਤਾਲ ਤਬਦੀਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਕੀਤੀ ਗਈ ਇਸ ਬੈਠਕ ਵਿੱਚ ਸ੍ਰੀ ਕੇਜਰੀਵਾਲ ਸਮੇਤ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਵਿਜੈ ਦੇਵ, ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਪਾਲ, ਏਮਸ ਡਾਇਰੈਕਟਰ ਰਣਦੀਪ ਗੁਲੇਰੀਆ, ਆਈਸੀਐਮਆਰ ਡੀਜੀ ਬਲਰਾਮ ਭਾਰਗਵਾ ਤੇ ਹੋਰ ਮਾਹਰ ਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All