ਸ੍ਰੀਨਗਰ: ਕੋਵਿਡ-19 ਕਾਰਨ ਦੁਬਈ ’ਚ ਫਸੇ ਹੋਏ 800 ਦੇ ਕਰੀਬ ਕਸ਼ਮੀਰੀਆਂ ਨੇ ਘਰ ਵਾਪਸੀ ਲਈ ਖੁਦ ਦੋ ਚਾਰਟਰਡ ਜਹਾਜ਼ਾਂ ਦਾ ਬੰਦੋਬਸਤ ਕੀਤਾ ਹੈ ਅਤੇ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਜਹਾਜ਼ਾਂ ਨੂੰ ਸ੍ਰੀਨਗਰ ’ਚ ਉਤਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਬਿਨਾਂ ਨੌਕਰੀਆਂ ਤੋਂ ਇੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇੱਥੇ ਫਸੇ ਕਸ਼ਮੀਰੀਆਂ ਨੇ ਕਿਹਾ ਕਿ ਊਨ੍ਹਾਂ ’ਚੋਂ ਕਈਆਂ ਨੂੰ ਮੈਡੀਕਲ ਐਮਰਜੈਂਸੀ ਹੈ, ਕਈਆਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਰਹੀ ਹੈ ਅਤੇ ਕਈਆਂ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਭਾਰਤ ਲਈ ਹੁਣ ਤੱਕ ਇੱਕ ਹੀ ਉਡਾਣ ਚਲਾਈ ਗਈ ਤੇ ਦੂਜੀ ਉਡਾਣ 11 ਜੂਨ ਨੂੰ ਉਡੇਗੀ ਜਿਸ ’ਚ 150 ਦੇ ਕਰੀਬ ਵਿਅਕਤੀ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਹੁਣ ਖੁਦ ਸ੍ਰੀਨਗਰ ਲਈ ਦੋ ਚਾਰਟਰਡ ਜਹਾਜ਼ਾਂ ਦਾ ਬੰਦੋਬਸਤ ਕੀਤਾ ਹੈ ਉਨ੍ਹਾਂ ਭਾਰਤ ਸਰਕਾਰ ਨੂੰ ਜਹਾਜ਼ਾਂ ਨੂੰ ਇੱਥੇ ਉਤਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।
-ਪੀਟੀਆਈ