ਨਵੀਂ ਦਿੱਲੀ: ਆਰਐਸਐਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਨੇ ਯੂਨੀਵਰਸਿਟੀ ਵਿੱਚ ਕੈਂਪਸ ਵਿੱਚ ਹੋਸਟਲਾਂ ਦੀ ਖਸਤਾ ਹਾਲਤ ਅਤੇ ਪਾਣੀ ਦੇ ਸੰਕਟ ਬਾਰੇ ਜਵਾਬ ਮੰਗਿਆ ਤੇ ਜੇਐੱਨਯੂ ਦੇ ‘ਰੈਕਟਰ’ ਅਜੈ ਕੁਮਾਰ ਦੂਬੇ ਨੂੰ ਦੋਸ਼ੀ ਠਹਿਰਾਇਆ। ਇਸ ਕਾਰਨ ਉਨ੍ਹਾਂ ਜੇਐੱਨਯੂ ਦੇ ਰੈਕਟਰ ਦਾ ਘਿਰਾਓ ਕੀਤਾ। ਕਾਰਕੁਨਾਂ ਨੇ ਕਿਹਾ ਕਿ ਜੇਐੱਨਯੂ ਦੇ ਵਿਦਿਆਰਥੀਆਂ ਨੂੰ ਸਾਲ ਭਰ ਫੈਲੋਸ਼ਿਪ ਦੇਣ ਲਈ ਫੰਡਾਂ ਦੀ ਘਾਟ ਹੈ, ਇਸ ਤੋਂ ਇਲਾਵਾ ਪ੍ਰਸ਼ਾਸਨ ਕੋਲ ਆਫਲਾਈਨ ਕਲਾਸਾਂ ਦਾ ਕੋਈ ਬਲਿਊ ਪ੍ਰਿੰਟ ਨਹੀਂ ਹੈ ਜਿਸ ਕਾਰਨ ਅੰਦੋਲਨ ਸ਼ੁਰੂ ਕਰਨਾ ਪਿਆ ਹੈ। ਏਬੀਵੀਪੀ ਨੇ ਕਿਹਾ ਕਿ ਦੂਬੇ ਨੂੰ ਕਰੀਬ ਦੋ ਘੰਟੇ ਤੱਕ ਘੇਰਾ ਪਾਇਆ ਗਿਆ ਜਦੋਂ ਤੱਕ ਉਹ ਸੁਰੱਖਿਆ ਦੀ ਮਦਦ ਨਾਲ ਭੱਜਣ ਵਿੱਚ ਕਾਮਯਾਬ ਨਹੀਂ ਹੋ ਗਿਆ। ਏਬੀਵੀਪੀ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀ ਪਿਛਲੇ ਸੱਤ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਹੈ। ਅੰਬੂਜ ਨੇ ਕਿਹਾ ਕਿ ਮੰਗਿਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। -ਪੱਤਰ ਪ੍ਰੇਰਕ