ਨਵੀਂ ਦਿੱਲੀ, 20 ਜੂਨ
ਪਲਾਜ਼ਮਾ ਥੈਰੇਪੀ ਮਗਰੋਂ ਦਿੱਲੀ ਦੇ ਸਿਹਤ ਮੰਤਰੀ ਸਤੇੇਂਦਰ ਜੈਨ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ। ਕਰੋਨਾ ਦੀ ਜ਼ੱਦ ਵਿੱਚ ਆਏ ਜੈਨ ਸਥਾਨਕ ਮੈਕਸ ਹਸਪਤਾਲ ’ਚ ਜ਼ੇਰੇ ਇਲਾਜ ਹਨ। ਜੈਨ ਨੂੰ ਨਿਮੋਨੀਏ ਦੀ ਸ਼ਿਕਾਇਤ ਮਗਰੋਂ ਸ਼ੁੱਕਰਵਾਰ ਨੂੰ ਪਹਿਲਾਂ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਜ਼ਿਆਦਾ ਵਿਗੜਨ ਕਰਕੇ ਉਨ੍ਹਾਂ ਨੂੰ ਮੈਕਸ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਸੀ। ਜੈਨ ਅਜੇ ਵੀ ਆਈਸੀਯੂ ਵਾਰਡ ਵਿੱਚ ਹਨ ਤੇ ਉਨ੍ਹਾਂ ਨੂੰ ਆਕਸੀਜਨ ਲੱਗੀ ਹੋਈ ਹੈ।