ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਪਾਰਟੀ ਦੇ ਨੌਜਵਾਨ ਆਗੂ ਜਗਮੋਹਨ ਸਿੰਘ ਵਿਰਕ ਨੂੰ ਦਿੱਲੀ ਕਮੇਟੀ ਦੀ ਟਰਾਂਸਪੋਰਟ ਸਬ-ਕਮੇਟੀ ਵਿੱਚ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਵੱਲੋਂ ਜਗਮੋਹਨ ਸਿੰਘ ਵਿਰਕ ਦਾ ਸਨਮਾਨ ਕਰਦਿਆਂ ਕਾਰਜਭਾਰ ਸੌਂਪਿਆ ਗਿਆ। ਜਗਮੋਹਨ ਸਿੰਘ ਵਿਰਕ ਪਿਛਲੇ ਕਈ ਵਰ੍ਹਿਆਂ ਤੋਂ ਪਾਰਟੀ ਦੀ ਬਖੂਬੀ ਸੇਵਾ ਕਰਦੇ ਆ ਰਹੇ ਹਨ। ਜਗਮੋਹਨ ਸਿੰਘ ਨੇ ਕਿਹਾ ਕਿ ਪਾਰਟੀ ਨੇ ਜੋ ਸੇਵਾ ਉਨ੍ਹਾਂ ਨੂੰ ਬਖ਼ਸ਼ੀ ਹੈ, ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਇਸ ਸੇਵਾ ਨੂੰ ਨਿਭਾਉਣ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਯੂਥ ਅਕਾਲੀ ਦਲ ਨੇਤਾ ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਖਵਿੰਦਰ ਸਿੰਘ ਬੱਬਰ ਮੌਜੁਦ ਰਹੇ। ਕਮੇਟੀ ਸਟਾਫ਼ ਵੱਲੋਂ ਵੀ ਜਗਮੋਹਨ ਸਿੰਘ ਵਿਰਕ ਦਾ ਸੁਆਗਤ ਕੀਤਾ ਗਿਆ।