ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿੱਖਿਆ ਡਾਇਰੈਕਟੋਰੇਟ ਅਨੁਸਾਰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਲੀਡਰਸ਼ਿਪ ਭੂਮਿਕਾਵਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਵਿਦਿਆਰਥੀ ਸਲਾਹਕਾਰ ਬੋਰਡ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਦਿਆਰਥੀ ਸਲਾਹਕਾਰ ਬੋਰਡ ਵਿਦਿਆਰਥੀਆਂ ਦੀ ਆਵਾਜ਼ ਵਜੋਂ ਕੰਮ ਕਰੇਗਾ। ਇਹ ਪ੍ਰੋਗਰਾਮ 20 ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ।