ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਨਵੰਬਰ
ਦਿੱਲੀ ਯੂਨੀਵਰਸਿਟੀ ਸ਼ਤਾਬਦੀ ਸਮਾਗਮ-2022 ਦੇ ਮੌਕੇ ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐੱਸ.ਐੱਸ.ਆਰ) ਅਤੇ ਪੰਜਾਬੀ ਸਾਹਿਤ ਸਭਾ, ਪੰਜਾਬੀ ਭਵਨ, ਨਵੀਂ ਦਿੱਲੀ ਦੇ ਸਹਿਯੋਗ ਨਾਲ 3 ਤੋਂ 5 ਨਵੰਬਰ ਤੱਕ ‘ਵੰਡ ’ਤੇ ਮੁੜ-ਵਿਚਾਰ ਕਰਦਿਆਂ: 75 ਵਰ੍ਹੇ’ ਵਿਸ਼ੇ ’ਤੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਦੀ ਕਨਵੀਨਰ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ, ਡਾ. ਲੋਕੇਸ਼ ਕੁਮਾਰ ਗੁਪਤਾ, ਕਾਨਫਰੰਸ ਕੋਆਰਡੀਨੇਟਰ/ਡਾਇਰੈਕਟਰ, ਆਈ.ਕੀਓ.ਏ.ਸੀ ਅਤੇ ਡਾ. ਹਰਵਿੰਦਰ ਸਿੰਘ ਪ੍ਰਬੰਧਕੀ ਸਕੱਤਰ ਹਨ। ਕਾਨਫਰੰਸ ਦੇ ਸੈਸ਼ਨ ਕਾਲਜ ਦੇ ਮਾਤਾ ਸਾਹਿਬ ਕੌਰ ਆਡੀਟੋਰੀਅਮ, ਮਾਤਾ ਗੁਜਰੀ ਹਾਲ ਅਤੇ ਕਾਨਫਰੰਸ ਰੂਪ ਵਿਚ (ਆਨਲਾਈਨ ਮੋਡ ਵਿਚ ਵੀ) ਕੀਤੇ ਜਾਣਗੇ। ਕਾਨਫਰੰਸ ਦੀ ਸ਼ੁਰੂਆਤ ਉਦਘਾਟਨੀ ਅਤੇ ਤਕਨੀਕੀ ਸੈਸ਼ਨ-1 ਤੋਂ ਕੀਤੀ ਜਾਵੇਗੀ।