ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜਨਵਰੀ
ਦਿੱਲੀ ਦੀ ਤਿਹਾੜ ਜੇਲ੍ਹ ਦੇ ਇੱਕ ਕੈਦੀ ਨੇ ਅਧਿਕਾਰੀਆਂ ਤੋਂ ਛੁਪਾਉਣ ਲਈ ਮੋਬਾਈਲ ਫ਼ੋਨ ਨਿਗਲ ਲਿਆ। ਬਾਅਦ ਵਿੱਚ ਸਰਜਰੀ ਤੋਂ ਬਾਅਦ ਮੋਬਾਈਲ ਫੋਨ ਨੂੰ ਕੱਢਿਆ ਗਿਆ। ਡਾਕਟਰਾਂ ਨੇ 7 ਸੈਂਟੀਮੀਟਰ ਲੰਬਾ ਤੇ 3 ਸੈਂਟੀਮੀਟਰ ਚੌੜ੍ਹਾ ਮੋਬਾਈਲ, ਫੰਦੇ ਦੀ ਮਦਦ ਨਾਲ ਮੂੰਹ ਰਾਹੀਂ ਬਾਹਰ ਲਿਆਉਣ ਲਈ ਐਂਡੋਸਕੋਪੀ ਕੀਤੀ। ਦਿੱਲੀ ਦੇ ਜੀਬੀ ਪੰਤ ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਡਾਕਟਰ ਸਿਧਾਰਥ ਨੇ ਦੱਸਿਆ ਕਿ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰ ਨੇ ਦੱਸਿਆ ਕਿ ਉਸਦੇ ਪੇਟ ਦਾ ਐਕਸ-ਰੇਅ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਇਹ ਮੋਬਾਈਲ ਫ਼ੋਨ ਹੋ ਸਕਦਾ ਹੈ। ਐਂਡੋਸਕੋਪੀ ਮੂੰਹ ਰਾਹੀਂ ਕੀਤੀ ਗਈ ਸੀ ਤੇ ਮੋਬਾਈਲ ਨੂੰ ਫੰਦੇ ਨਾਲ ਫੜਿਆ ਗਿਆ ਤੇ ਮੂੰਹ ਰਾਹੀਂ ਬਾਹਰ ਕੱਢਿਆ ਗਿਆ।