ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਮੰਗੋਲਪੁਰੀ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਨੇ ਬੀਤੇ ਦਿਨੀਂ ਆਪਣੀਆਂ ਛੇ ਅਤੇ ਚਾਰ ਸਾਲ ਦੀਆਂ ਦੋ ਧੀਆਂ ਸਣੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਸਰਾਏ ਰੋਹਿਲਾ ਰੇਲਵੇ ਸਟੇਸ਼ਨ ਦੀ ਪੁਲੀਸ ਨੇ ਮਹਿਲਾ ਦੀਪਾ ਦੇ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਨ ਮਗਰੋਂ ਉਸ ਦੇ ਪਤੀ ਅੰਤਰਿਕਸ਼, ਦਿਓਰ ਆਕਾਸ਼ ਤੇ ਸੁਹਰਾ ਸੁਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਰਾਏ ਰੋਹਿਲਾ ਰੇਲਵੇ ਸਟੇਸ਼ਨ ਦੀ ਪੁਲੀਸ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਮਗਰੋਂ ਔਰਤ ਤੇ ਦੋਵੇਂ ਲੜਕੀਆਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਅੰਤਰਿਕਸ਼ ਜੈਨ ਦੇ ਘਰੋਂ ਇਕ ਸੁਸਾਈਡ ਨੋਟ ਮਿਲਿਆ, ਜਿਸ ’ਚ ਦੀਪਾ ਨੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਬਾਰੇ ਲਿਖਿਆ ਸੀ।