ਨਵੀਂ ਦਿੱਲੀ, 22 ਅਪਰੈਲ
ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਦਿੱਲੀ ਪੁਲੀਸ ਦੇ ਇੱਕ ਹਲਫ਼ਨਾਮੇ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਿੱਲੀ ਪੁਲੀਸ ਨੇ ਸਰਵਉਚ ਅਦਾਲਤ ਨੂੰ ਹਲਫਨਾਮਾ ਸੌਂਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਥੇ ਹਿੰਦੂ ਯੁਵਾ ਵਾਹਨੀ ਵੱਲੋਂ ਪਿਛਲੇ ਸਮੇਂ ਕਰਵਾਏ ਸਮਾਗਮ ਵਿਚ ਕੋਈ ਨਫ਼ਰਤੀ ਭਾਸ਼ਣ ਨਹੀਂ ਦਿੱਤਾ ਗਿਆ ਸੀ। ਇਸ ’ਤੇ ਅਦਾਲਤ ਨੇ ਹੈਰਾਨੀ ਪ੍ਰਗਟ ਕਰਦਿਆਂ ਦਸਤਾਵੇਜ਼ ਦਾਇਰ ਕਰਨ ਵਾਲੇ ਅਧਿਕਾਰੀ ’ਤੇ ਸਵਾਲ ਦਾਗੇ। ਅਦਾਲਤ ਦੇ ਬੈਂਚ ਨੇ ਪੁਲੀਸ ਨੂੰ ਇਸ ਸਬੰਧੀ ਬਿਹਤਰ ਹਲਫ਼ਨਾਮਾ ਦਾਇਰ ਕਰਨ ਦਾ ਵੀ ਨਿਰਦੇਸ਼ ਦਿੱਤਾ ਜਿਸ ਤੋਂ ਬਾਅਦ ਦਿੱਲੀ ਪੁਲੀਸ ਲਈ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਕੇ ਐਮ ਨਟਰਾਜ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਜ਼ਰਸਾਨੀ ਕਰਦੇ ਹੋਏ ਨਵਾਂ ਹਲਫਨਾਮਾ ਸੌਂਪਣਗੇ।