ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਈ-ਸਾਈਕਲ ਖਰੀਦਣ ਵਾਲੇ ਦਿੱਲੀ ਵਾਸੀਆਂ ਨੂੰ ਜਲਦੀ ਹੀ ਸਬਸਿਡੀ ਮਿਲੇਗੀ ਕਿਉਂਕਿ ਕੇਜਰੀਵਾਲ ਸਰਕਾਰ ਵੱਲੋਂ ਆਉਣ ਵਾਲੇ ਹਫ਼ਤੇ ਵਿੱਚ ਸਬਸਿਡੀ ਭੁਗਤਾਨ ਲਈ ਦਿਸ਼ਾ-ਨਿਰਦੇਸ਼ਾ ਲਾਗੂ ਕਰਨ ਦੀ ਉਮੀਦ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਸ਼ਹਿਰ ’ਚ ਵਿਕਣ ਵਾਲੇ ਪਹਿਲੇ 10,000 ਈ-ਸਾਈਕਲਾਂ ਲਈ 5,500 ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਈਕਲਾਂ ਦੀ ਖਰੀਦ ‘ਤੇ ਸਬਸਿਡੀ ਦੇ ਭੁਗਤਾਨ ਲਈ ਦਿਸ਼ਾ-ਨਿਰਦੇਸ਼ ਆਉਣ ਵਾਲੇ ਹਫ਼ਤੇ ’ਚ ਜਾਰੀ ਕੀਤੇ ਜਾਣਗੇ। ਦਿਸ਼ਾ-ਨਿਰਦੇਸ਼ਾਂ ‘ਚ ਸਬਸਿਡੀ ਸਕੀਮ ਦੇ ਅਧੀਨ ਆਉਂਦੇ ਬ੍ਰਾਂਡਾਂ ਤੇ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਤਰੀਕਿਆਂ ਸਮੇਤ ਵੇਰਵੇ ਹੋਣਗੇ।