ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਦਿੱਲੀ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਦਿੱਲੀ ਵਿੱਚ ਇੱਕਲੇ ਰੈਸਤਰਾਂ ਖੋਲ੍ਹਣ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਨੂੰ ਖਤਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਕਾਰਨ ਕਰੋਨਾਵਾਇਰਸ ਦੌਰਾਨ ਦਿੱਲੀ ਦੇ ਰੈਸਟੋਰੈਂਟ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਇਹ ਨੋਟੀਫਿਕੇਸ਼ਨ ਮੁੱਖ ਮੰਤਰੀ ਨੇ ਪਿਛਲੇ ਮਹੀਨੇ ਇੱਕ ਮੀਟਿੰਗ ਬੁਲਾਉਣ ਤੋਂ ਬਾਅਦ ਜਾਰੀ ਕੀਤਾ ਹੈ ਤੇ ਦਿੱਲੀ ਵਿੱਚ ਰੈਸਟੋਰੈਂਟ ਉਦਯੋਗ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਾਰੋਬਾਰ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ। ਦਿੱਲੀ ’ਚ ਰੈਸਟੋਰੈਂਟ ਉਦਯੋਗ ਦੇ ਨਾਲ ਹੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਤੇ ਰੁਜ਼ਗਾਰ ਦੇਵੇਗਾ। 7 ਅਕਤੂਬਰ 2020 ਨੂੰ ਰੈਸਟੋਰੈਂਟਾਂ ਦੇ ਵਪਾਰ ਦੀ ਸਹੂਲਤ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਦੌਰਾਨ ਰੈਸਟੋਰੈਂਟ ਅਪਰੇਟਰਾਂ ਨੇ ਲਾਇਸੈਂਸ ਦੇਣ ਦੀ ਲੰਬੀ ਸੂਚੀ ਦਾ ਮੁੱਦਾ ਚੁੱਕਿਆ ਸੀ। ਮੁੱਖ ਮੰਤਰੀ ਨੇ ਤੁਰੰਤ ਸਾਰੇ ਵਿਭਾਗਾਂ ਨੂੰ ਰੈਸਟੋਰੈਂਟ ਉਦਯੋਗ ਲਈ ਗੈਰ-ਜ਼ਰੂਰੀ ਲਾਇਸੈਂਸ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਸੈਰ ਸਪਾਟਾ ਵਿਭਾਗ ਦੁਆਰਾ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਲਾਗੂ ਕੀਤੇ ਸਟੈਂਡਲੋਨ ਰੈਸਟੋਰੈਂਟਾਂ ਦੀ ਸਵੈ-ਇੱਛਤ ਆਗਿਆ ਦੇਣ ਦੀ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ। ਜੂਨ 2003 ਤੋਂ ਪਹਿਲਾਂ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ ਰੈਸਟੋਰੈਂਟਾਂ ਨੂੰ ਮਨਜ਼ੂਰੀ ਦੇਣ ਦੀ ਯੋਜਨਾ ਲਾਗੂ ਕੀਤੀ ਗਈ ਸੀ। ਹਾਲਾਂਕਿ ਇਹ ਯੋਜਨਾ 30 ਜੂਨ 2003 ਨੂੰ ਦੇਸ਼ ਭਰ ਵਿੱਚ ਬੰਦ ਕਰ ਦਿੱਤੀ ਗਈ ਸੀ। ਸੈਰ ਸਪਾਟਾ ਵਿਭਾਗ ਦੁਆਰਾ ਪਿਛਲੇ ਸਾਲਾਂ ਦੌਰਾਨ ਰੈਸਟੋਰੈਂਟ ਐਸੋਸੀਏਸ਼ਨ ਦੀ ਬੇਨਤੀ ’ਤੇ ਵਿਚਾਰ ਕੀਤੇ ਗਏ ਸਨ। ਹਾਲਾਂਕਿ ਕੋਵਿਡ -19 ਕਾਰਨ ਕੇਜਰੀਵਾਲ ਨੇ ‘ਸਟੈਂਡਲੋਨ ਰੈਸਟੋਰੈਂਟਾਂ’ ਦੀ ਮਨਜ਼ੂਰੀ ਦੀ ਸਵੈ-ਇੱਛਤ ਯੋਜਨਾ ਨੂੰ ਹਟਾਉਣ ਦੇ ਆਦੇਸ਼ ਦਿੱਤੇ।